Entertainment

ਸ਼ਹਿਰ ਸ਼ਹਿਰ _ ਪਿੰਡ _,ਪਿੰਡ “ਸਾਗਰ ਦੀ ਵੋਹਟੀ “ਦੇ ਚਰਚੇ ਦੋਗਾਣਾ ਹਿੱਟ ਹੋ ਗਿਆ ਫਿਰ ਛਾ ਗਿਆ _ਸਤਨਾਮ ਸਾਗਰ ਤੇ ਸ਼ੰਮੀ ਪੇਸ਼ਕਸ਼ _ਅੰਮ੍ਰਿਤ ਪਵਾਰ।

ਜਿਸ ਪਾਸੇ ਦੇਖੋ ਸੋਸ਼ਲ ਮੀਡੀਆ ਤੇ ” ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ ” ਗੀਤ ਦੇ ਚਰਚੇ ਹਨ।ਰੀਲਾਂ ਬਣ ਆ ਰਹੀਆਂ ਨੇ ਤੇ ਗਾਣਾ ਵਾਇਰਲ ਇੰਜ ਹੋਇਆ ਜਿਵੇਂ ” ਮੋਦੀ ਕੀ ਗਰੰਟੀ ” ਤੇ ਹਰ ਅਖ਼ਬਾਰ ,ਚੈਨਲ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦਾ ਇੰਟਰਵਿਊ ਕਰ ਰਿਹਾ ਹੈ ।ਆਓ ਮਿਲੋ ਤੁਸੀਂ ਵੀ ਸਤਨਾਮ ਸਾਗਰ ਨੂੰ ਜਿਹੜਾ ਅੰਮ੍ਰਿਤਸਰ ਰਹਿ ਰਿਹਾ।ਇੱਕ ਟਾਈਮ ਸੀ ਅਖਾੜਾ ਹੀ ਸਾਗਰ ਦਾ ਲੱਗਦਾ ਸੀ।ਸੰਗੀਤ ਕੰਪਨੀਆਂ ਓਸ ਪਿੱਛੇ ਪਿੱਛੇ ਮੂੰਹ ਮੰਗੇ ਨੋਟ ਲਈ ਫਿਰਦੀਆਂ ਸਨ । ਫਿਰ ਵੀ ਓਸ ਯਾਰੀ ਗੁਰਦਾਸਪੁਰ ਦੀ ਵੀ ਡੀ ਬੀ ਕੰਪਨੀ ਨਾਲ ਨਿਭਾਈ ਸੀ ਹਾਲਾਂ ਕਿ ਗਾਣੇ ਤੀਸਿਰੀਜ ਵਿੱਚ ਵੀ ਆਏ।ਸਾਗਰ ਦਰਿਆਦਿਲ ਬੰਦਾ ਓਸ ਅੰਮ੍ਰਿਤਸਰ ਦੇ ਕਲਾਕਾਰਾਂ ਨੂੰ ਪਾਰਟੀਆਂ ਦੇਣੀਆਂ।ਓਸ ਤੇ ਕੁੱਝ ਅਸਭਾਯਕ ਗੀਤ ਗਾਉਣ ਦੇ ਦੋਸ਼ ਵੀ ਲੱਗੇ ਪਰ ” ਫੁੱਲਾਂ ਵਾਲੀ ਰਜਾਈ ” ਸੁਪਰ ਹਿੱਟ ਗਾਣਾ ਰਿਹਾ। ” ਕੱਦੂ ਮਾਰ ” ਹਿੱਟ।ਓਹ ਪੇਂਡੂ ਸਮਾਜ ਦੇ ਗਾਉਂਦਾ ਰਿਹਾ।ਯਾਰੀਆਂ ਖਾਤਿਰ ਪੈਸੇ ਲੁਟਾ ਓਹ ਗੁੰਮਨਾਮੀ ਦੇ ਦੌਰ ਵਿੱਚ ਵੀ ਗਿਆ।ਅਚਾਨਕ ਓਸ ਦਾ ਪਿਛਲਾ ਇੱਕ ਦੋਗਾਣਾ ਨਵੇਂ ਸਿਰੇ ਤੋਂ ਕੀ ਆਇਆ ਕਿ ਅੱਜ ਸਾਗਰ ਦੀ ਵੋਹਟੀ ਗਾਣੇ ਦੀ ਹੀ ਚਰਚਾ ਹੈ ।ਅਜੇ ਸਿੰਘ ਨਿਰਦੇਸ਼ਕ ਨਾਲ ਓਸ ਦਾ ਪਿਆਰ ਹੈ।ਸ਼ੰਮੀ ਖਾਂ ਓਸ ਨਾਲ ਅੱਜ ਕਲ ਮਿਲ ਰਿਹਾ।ਸ਼ੰਮੀ ਓਸ ਦੀ ਧਰਮ ਪਤਨੀ ਹੈ।ਕਦੇ ਇੱਕ ਅਖ਼ਬਾਰ ਦੇ ਅੱਧੇ ਸਫ਼ੇ ਤੇ ਸਾਗਰ ਦੀ ਮਸ਼ਹੂਰੀ ਹੁੰਦੀ ਸੀ।ਓਹ ਪੜ੍ਹਿਆ ਨਹੀਂ ਪਰ ਗਾਣੇ ਆਪ ਲਿਖਦਾ ਤੇ ਗਾਣੇ  ਜਿਹੜਾ ਓਸ ਨਾਲ ਬੀਤਦਾ ਹੈ।ਨਿਮਾਣਾ ਬਣ ਜਾਂਦਾ ਹੈ ,ਸਰੋਤੇ ਓਸ ਲਈ ਰੱਬ ਹਨ।ਇਸ ” ਸਾਗਰ ਦੀ ਵੋਹਟੀ ” ਦੋਗਾਣੇ ਨੇ ਸਤਨਾਮ ਸਾਗਰ ਨੂੰ ਫਿਰ ਖੜਾ ਕਰ ਦਿੱਤਾ ਹੈ  ਕਿਸਮਤ ,ਲਿਖੇ ਕਰਮ ਅਨੁਸਾਰ ਕੁਦਰਤ ਫਲ ਦਿੰਦੀ ਹੈ ਇਹ ਦਿਖਾਈ ਦੇ ਰਿਹਾ ਹੈ ।ਘਰ ਵਿੱਚ ਜਨਾਨੀਆਂ ਅਕਸਰ ਇਹ ਗੀਤ ਗਾ ਰਹੀਆਂ ਹਨ ।,” ਸਾਗਰ ਦੀ ਵੋਹਟੀ ਦੀ ਬੱਲੇ ਬੱਲੇ ਹੋਈ ਪਈ ਹੈ ।_ਪੇਸ਼ਕਸ਼ _ਅੰਮ੍ਰਿਤ ਪਵਾਰ।
Show More

Related Articles

Leave a Reply

Your email address will not be published. Required fields are marked *

Close