Canada

ਸਟੀਫਨ ਹਾਰਪਰ ਦੀ ਸਰਕਾਰ ‘ਚ ਲੀਡਰ ਰਹੇ ਜੇ ਹਿਲ ਹੁਣ ਸੰਭਾਲਣਗੇ ਵਕਸੇਟ ਕੈਨੇਡਾ ਪਾਰਟੀ ਦੀ ਕਮਾਨ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਰਾਜਨੀਤਿਕ ਪਾਰਟੀ ਵਕਸੇਟ ਕੈਨੇਡਾ ਵਲੋਂ ਜੇ ਹਿਲ ਨੂੰ ਪਾਰਟੀ ‘ਚ ਅੰਤਰਿਮ ਨੇਤਾ ਨਾਮਜ਼ਦ ਕੀਤਾ ਗਿਆ ਹੈ। ਵਕਸੇਟ ਕੈਨੇਡਾ ਵਲੋਂ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਕਰਕੇ ਇਸ ਦੀ ਘੋਸ਼ਣਾ ਕੀਤੀ ਗਈ ਅਤੇ ਲਿਖਿਆ ਕਿ ਪੀਟਰ ਡਾਉਨਿੰਗ ਨੇ ਲੀਡਰ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜੇ ਹਿਲ ਜਲਦ ਹੀ ਆਪਣਾ ਅਹੁੱਦਾ ਸੰਭਾਲਣਗੇ। ਉਨ੍ਹਾਂ ਕਿਹਾ ਹਿਲ ਉਦੋਂ ਤੱਕ ਜਿੰਮੇਵਾਰੀਆਂ ਨਿਭਾਉਣਗੇ ਜਦੋਂ ਤੱਕ ਪਾਰਟੀ ਫੰਡਿੰਗ ਕਨਵੈਂਸ਼ਨ ਨਹੀਂ ਕਰਦੀ ਅਤੇ ਹੇਠਲੇ ਪੱਧਰ ਦੇ ਮੈਂਬਰ ਇੱਕ ਨਵਾਂ ਲੀਡਰ ਨਹੀਂ ਚੁਣ ਲੈਂਦੇ। ਜ਼ਿਕਰਯੋਗ ਹੈ ਕਿ ਵੈਕਸਿਟ ਕੈਨੇਡਾ ਹਾਲੇ ਰਜਿਸਟਰਡ ਰਾਜਨੀਤਿਕ ਪਾਰਟੀ ਨਹੀਂ ਹੈ ਪਰ ਇਲੈਕਸ਼ਨ ਕੈਨੇਡਾ ਇਸ ਨੂੰ ਆਪਣੀ ਵੈਬਸਾਈਟ ‘ਤੇ ”ਯੋਗ ਰਾਜਨੀਤਿਕ ਪਾਰਟੀ” ਵਜੋਂ ਸੂਚੀਬੱਧ ਕਰਦਾ ਹੈ ਜਿਸ ਤੋਂ ਭਾਵ ਹੈ ਕਿ ਪਾਰਟੀ ਆਮ ਚੋਣਾਂ ਜਾਂ ਉਪ ਚੋਣਾਂ ‘ਚ ਉਮੀਦਵਾਰ ਚੁਣਨ ਤੋਂ ਇਲਾਵਾ ਰਜਿਸਟਰ ਹੋਣ ਦੀਆਂ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕਰ ਚੁੱਕੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਰਟੀ ਪੱਛਮੀ ਕੈਨੇਡਾ ਨੂੰ ਬਾਕੀ ਦੇਸ਼ ਤੋਂ ਵੱਖ ਕਰਨ ਦੀ ਮੰਗ ਰੱਖਦੀ ਹੈ।

Show More

Related Articles

Leave a Reply

Your email address will not be published. Required fields are marked *

Close