International

ਤਾਈਵਾਨੀ ਮੰਤਰੀ ਨੇ ਭਾਰਤੀਆਂ ‘ਤੇ ਕੀਤੀ ਨਸਲਵਾਦੀ ਟਿੱਪਣੀ, ਭਾਰਤ ਦੇ ਇਤਰਾਜ਼ ਤੋਂ ਬਾਅਦ ਮੰਗੀ ਮੁਆਫੀ

ਤਾਈਪੇ: ਤਾਈਵਾਨ ਨੇ ਭਾਰਤੀਆਂ ਖਿਲਾਫ ਕੀਤੀ ਗਈ ਨਸਲੀ ਟਿੱਪਣੀ ਲਈ ਮੁਆਫੀ ਮੰਗੀ ਹੈ। ਦਰਅਸਲ, ਤਾਈਵਾਨ ਦੇ ਲੇਬਰ ਮੰਤਰੀ ਜ਼ੂ ਮਿੰਗ ਚੁਨ ਨੇ 4 ਮਾਰਚ ਨੂੰ ਭਾਰਤ ਨਾਲ ਹੋਏ ਲੇਬਰ ਸਮਝੌਤੇ ‘ਤੇ ਚਰਚਾ ਕਰਦੇ ਹੋਏ ਕਿਹਾ ਸੀ ਕਿ ਤਾਈਵਾਨ ਭਾਰਤ ਦੇ ਉੱਤਰ-ਪੂਰਬ ਤੋਂ ਆਏ ਈਸਾਈ ਕਾਮਿਆਂ ਨੂੰ ਪਹਿਲ ਦੇਵੇਗਾ, ਕਿਉਂਕਿ ਉਨ੍ਹਾਂ ਦੀ ਦਿੱਖ ਅਤੇ ਖਾਣ-ਪੀਣ ਦੀਆਂ ਆਦਤਾਂ ਤਾਈਵਾਨੀ ਲੋਕਾਂ ਸਮਾਨ ਹਨ।

ਭਾਰਤ ਨੇ ਮੰਤਰੀ ਦੀ ਇਸ ਟਿੱਪਣੀ ਨੂੰ ਨਸਲਵਾਦੀ ਦੱਸ ਕੇ ਵਿਰੋਧ ਜਤਾਇਆ ਸੀ। ਇਸ ਤੋਂ ਬਾਅਦ ਅੱਜ ਤਾਈਵਾਨ ਨੇ ਕਿਹਾ ਕਿ ਮੰਤਰੀ ਦੀ ਟਿੱਪਣੀ ਅਫਸੋਸਜਨਕ ਹੈ। ਤਾਈਵਾਨ ਕਿਸੇ ਵੀ ਪ੍ਰਵਾਸੀ ਮਜ਼ਦੂਰ ਜਾਂ ਪੇਸ਼ੇਵਰ ਨਾਲ ਉਨ੍ਹਾਂ ਦੀ ਦਿੱਖ, ਨਸਲ, ਧਰਮ, ਭਾਸ਼ਾ ਜਾਂ ਖਾਣ-ਪੀਣ ਦੀਆਂ ਆਦਤਾਂ ਦੇ ਆਧਾਰ ‘ਤੇ ਵਿਤਕਰਾ ਨਹੀਂ ਕਰਦਾ। ਅਸੀਂ ਭਾਰਤ ਸਰਕਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਤਾਈਵਾਨ ਵਿੱਚ ਸਾਰੇ ਭਾਰਤੀਆਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close