International

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕਲੋਸ ਸਰਕੋਜੀ ਨੂੰ ਇੱਕ ਸਾਲ ਦੀ ਸਜ਼ਾ ਹੋਈ

ਪੈਰਿਸ-  ਚੋਣਾਂ ਵਿਚ ਤੈਅ ਸੀਮਾ ਤੋਂ ਜ਼ਿਆਦਾ ਪੈਸੇ ਖ਼ਰਚ ਕਰਨ ’ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕਲੋਸ ਸਰਕੋਜੀ ਨੂੰ ਇੱਕ ਸਾਲ ਦੀ ਸਜ਼ਾ ਹੋਈ ਹੈ। ਅਦਾਲਤ ਨੇ ਸਰਕੋਜੀ ਨੂੰ 2012 ਦੀ ਚੋਣ ਵਿਚ ਜ਼ਰੂਰਤ ਤੋਂ ਜ਼ਿਆਦਾ ਪੈਸੇ ਖ਼ਰਚ ਕਰਨ ਦਾ ਦੋਸ਼ੀ ਪਾਇਆ ਗਿਆ। ਉਨ੍ਹਾਂ ’ਤੇ ਤੈਅ ਸੀਮਾ ਤੋਂ ਦੁੱਗਣਾ ਖ਼ਰਚਾ ਕਰਨ ਦਾ ਅਪਰਾਧ ਸਾਬਤ ਹੋਇਆ ਹੈ।
ਅਦਾਲਤ ਨੇ ਉਨ੍ਹਾਂ ਘਰ ’ਤੇ ਰਹਿ ਕੇ ਸਜ਼ਾ ਪੂਰੀ ਕਰਨ ਦੀ ਛੋਟ ਦਿੱਤੀ ਹੈ ਲੇਕਿਨ ਉਨ੍ਹਾਂ ਨਿਗਰਾਨੀ ਦੇ ਲਿਹਾਜ਼ ਨਾਲ ਇਲੈਕਟਰਾਨਿਕ ਬਰੈਸਲੈਟ ਪਹਿਨਣਾ ਹੋਵੇਗਾ। ਚੋਣ ਵਿਚ ਜ਼ਿਆਦਾ ਤੋਂ ਜ਼ਿਆਦਾ 200 ਕਰੋੜ ਖ਼ਰਚ ਕਰਨ ਦੀ ਲਿਮਟ ਸੀ। ਇੰਨੇ ਪੈਸੇ ਖ਼ਰਚ ਕਰਨ ਤੋਂ ਬਾਅਦ ਵੀ ਸਰਕੋਜੀ ਚੋਣ ਨਹੀਂ ਜਿੱਤ ਸਕੇ ਸੀ। ਪੈਰਿਸ ਦੀ ਕੋਰਟ ਵਿਚ ਫੈਸਲਾ ਸੁਣਾਏ ਜਾਂਦੇ ਸਮੇਂ ਸਰਕੋਜੀ ਅਦਾਲਤ ਵਿਚ ਮੌਜੂਦ ਨਹੀਂ ਸੀ।
ਸਰਕੋਜੀ ਤੋਂ ਇਲਾਵਾ ਇਸ ਮਾਮਲੇ ਵਿਚ 12 ਲੋਕ ਹੋਰ ਦੋਸ਼ੀ ਠਹਿਰਾਏ ਗਏ ਹਨ । ਸਜ਼ਾ ਮਿਲਣ ਤੋਂ ਬਾਅਦ ਸਰਕੋਜੀ ਦਾ ਜਵਾਬ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸਰਕੋਜੀ ਫੈਸਲੇ ਦੇ ਖ਼ਿਲਾਫ਼ ਉਪਰਲੀ ਅਦਾਲਤ ਵਿਚ ਅਪੀਲ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close