Entertainment

3 ਸਾਲ ਬਾਅਦ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਅਨੁਸ਼ਕਾ ਸ਼ਰਮਾ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਫੈਨਜ਼ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਮਿਸ ਕਰ ਰਹੇ ਹਨ। ਉਸਦੀ ਆਖਰੀ ਰਿਲੀਜ਼ ‘ਜ਼ੀਰੋ’ ਸੀ। ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਹੁਣ ਇੱਕ ਖੁਸ਼ਖਬਰੀ ਹੈ। ਲਗਭਗ 3 ਸਾਲ ਬਾਅਦ ਅਨੁਸ਼ਕਾ ਸ਼ਰਮਾ ਫਿਲਮਾਂ ‘ਚ ਵਾਪਸੀ ਕਰਨ ਜਾ ਰਹੀ ਹੈ।
ਅਜਿਹੀਆਂ ਖਬਰਾਂ ਹਨ ਕਿ ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ ਦੇ 3 ਵੱਡੇ ਪ੍ਰੋਜੈਕਟ ਸਾਈਨ ਕੀਤੇ ਹਨ। ਜਿਸ ਵਿੱਚੋਂ ਦੋ ਥੀਏਟਰਿਕ ਰਿਲੀਜ਼ ਹੋਣਗੀਆਂ ਅਤੇ ਇੱਕ OTT ਫਿਲਮ ਹੋਵੇਗੀ। OTT ‘ਤੇ ਰਿਲੀਜ਼ ਹੋਣ ਵਾਲੀ ਅਨੁਸ਼ਕਾ ਸ਼ਰਮਾ ਦੀ ਇਹ ਫਿਲਮ ਭਾਰਤ ‘ਚ ਡਿਜੀਟਲ ਪਲੇਟਫਾਰਮ ਲਈ ਬਣੀ ਸਭ ਤੋਂ ਵੱਡੀ ਫਿਲਮ ਹੋਵੇਗੀ। ਸੂਤਰ ਮੁਤਾਬਕ ਫਿਲਮ ਇੰਡਸਟਰੀ ਲਈ 2022 ‘ਚ ਸਭ ਤੋਂ ਵਧੀਆ ਗੱਲ ਇਹ ਹੋ ਸਕਦੀ ਹੈ ਕਿ ਅਨੁਸ਼ਕਾ ਸ਼ਰਮਾ ਫਿਲਮਾਂ ‘ਚ ਵਾਪਸੀ ਕਰ ਰਹੀ ਹੈ। ਉਹ ਤਿੰਨ ਵੱਡੇ ਪ੍ਰੋਜੈਕਟਾਂ ਵਿੱਚ ਨਜ਼ਰ ਆਉਣ ਵਾਲੀ ਹੈ। ਇੱਥੇ 2 ਸਿਲਵਰ ਸਕ੍ਰੀਨ ਪ੍ਰੋਜੈਕਟ ਅਤੇ 1 OTT ਪ੍ਰੋਜੈਕਟ ਹਨ। ਅਨੁਸ਼ਕਾ ਸ਼ਰਮਾ ਦੇ ਇਨ੍ਹਾਂ ਪ੍ਰੋਜੈਕਟਾਂ ਦਾ ਐਲਾਨ ਅਗਲੇ ਸਾਲ ਦੀ ਸ਼ੁਰੂਆਤ ‘ਚ ਕੀਤਾ ਜਾ ਸਕਦਾ ਹੈ। ਅਨੁਸ਼ਕਾ ਸ਼ਰਮਾ ਦੇ ਇਹ ਪ੍ਰੋਜੈਕਟ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕਰਨ ਜਾ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close