International

ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਇਜ਼ਰਾਇਲ ‘ਚ ਨਵੀਂ ਬੀਮਾਰੀ ਫਲੋਰੋਨਾ ਨੇ ਦਿੱਤੀ ਦਸਤਕ

ਪਿਛਲੇ ਦੋ ਸਾਲਾਂ ਤੋਂ ਦੁਨੀਆ ਕੋਰੋਨਾ ਮਹਾਮਾਰੀ ਤੋਂ ਪਰੇਸ਼ਾਨ ਹੈ । ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦੇ ਖਤਰੇ ਦੇ ਵਿਚਾਲੇ ਹੁਣ ਇੱਕ ‘ਫਲੋਰੋਨਾ’ ਨਾਮ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਇਜ਼ਰਾਇਲ ਵਿੱਚ ਇਸ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਬਿਮਾਰੀ ਕੋਰੋਨਾ ਤੇ ਇੰਫਲੂਏਂਜਾ ਦਾ ਦੋਹਰਾ ਸੰਕ੍ਰਮਣ ਹੈ। ਇਸਦਾ ਖੁਲਾਸਾ ਇਜ਼ਰਾਇਲੀ ਅਖਬਾਰ ਵੱਲੋਂ ਕੀਤਾ ਗਿਆ ਹੈ। ਫਿਲਹਾਲ ਇਜ਼ਰਾਈਲ ਦੇ ਸਿਹਤ ਵੱਲੋਂ ਇਸਦਾ ਅਧਿਐਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਕਿ ਕੀ ਦੋ ਵਾਇਰਸਾਂ ਦਾ ਸੁਮੇਲ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ ਜਾਂ ਨਹੀਂ ?
ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਰੂਪ ਕਾਰਨ ਅਮਰੀਕਾ, ਬ੍ਰਿਟੇਨ, ਇਜ਼ਰਾਈਲ ਸਣੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ । ਜਿਸ ਕਾਰਨ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਅਨੁਸਾਰ ਇਜ਼ਰਾਈਲ ਵਿੱਚ ਲਗਪਗ 5,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਜਿਸ ਕਾਰਨ ਦੇਸ਼ ਵਿੱਚ ਮੁੜ ਤੋਂ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਜ਼ਰਾਈਲ ਵੱਲੋਂ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਚੌਥੀ ਖੁਰਾਕ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਲਗਪਗ 5,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।

Show More

Related Articles

Leave a Reply

Your email address will not be published. Required fields are marked *

Close