Punjab

10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਪਿੰਡ ਭੈਣੀ ਬੜਿੰਗਾ ( ਰਾਇਕੋਟ ) ਵਿਖੇ ਲਗਾਇਆ

ਬਾਈ ਪ੍ਰਿਤਪਾਲ ਸਿੰਘ ਪਾਲ ਸੇਖੋਂ ਕੈਲਗਰੀ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਭੈਣੀ ਬੜਿੰਗਾ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਲੁਧਿਆਣਾ ਤੋਂ ਵੱਖ ਵੱਖ ਡਾਕਟਰਾਂ ਦੀਆਂ ਟੀਮਾਂ ਨੇ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਐਨਕਾਂ ਆਦਿ ਫ੍ਰੀ ਦਿੱਤੀਆਂ ਗਈਆਂ । ਇਸ ਕੈਂਪ ਵਿਚ ਸ਼ੰਕਰਾ ਆਈ ਕੇਅਰ ਹਸਪਤਾਲ ਅੱਖਾਂ ਦੇ ਮਾਹਿਰ ਡਾਕਟਰ,ਗਲੋਬਲ ਹਾਰਟ ਹਸਪਤਾਲ ਤੋਂ,ਡਾਕਟਰ ਜਗਮੋਹਨ ਸਿੰਘ MBBS ,MS ORTHO , ਡਾਕਟਰ ਸਾਹਿਲ ਬੱਸੀ ਪੇਟ ਦੇ ਰੋਗਾਂ ਦੇ ਮਾਹਿਰ , ਡਾਕਟਰ ਆਰ ਕੇ ਕਰਕਰੇ ਹਾਰਟ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ,ਡਾਕਟਰ ਸੌਰਭ ਅਗਰਵਾਲ ਦਿਮਾਗ ਅਤੇ ਅਧਰੰਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਮਰੀਜਾਂ ਦਾ ਚੈੱਕਅਪ ਕੀਤਾ । ਇਸ ਕੈਂਪ ਵਿਚ ਲਗਭਗ 400 ਮਰੀਜਾਂ ਨੇ ਲਾਹਾ ਲਿਆ ਅਤੇ 45 ਦੇ ਕਰੀਬ ਮਰੀਜਾਂ ਦੇ ਲੈਨਜ਼ ਪਾਏ ਜਾਣਗੇ । ਸਮੁੱਚੇ ਪ੍ਰਬੰਧਕਾਂ ਵੱਲੋਂ ਡਾਕਟਰਾਂ ਅਤੇ ਪੂਰੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸਹਿਯੋਗ ਕਰਨ ਵਾਲੇ ਸਾਰੇ ਹੀ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ । ਕੈਲਗਰੀ ਰਹਿੰਦੇ ਪਿੰਡ ਭੈਣੀ ਬੜਿੰਗਾ ਦੇ ਸ ਪ੍ਰਿਤਪਾਲ ਸਿੰਘ ਪਾਲ ਸੇਖੋਂ ਜੀ ਹਰ ਸਾਲ ਪਿੰਡ ਵਿੱਚ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ , ਲੋੜਵੰਦ ਲੜਕੀਆਂ ਦੇ ਵਿਆਹ , ਮੈਡੀਕਲ ਕੈਂਪ , ਗੁਰਮਤਿ ਸਮਾਗਮ ,ਦਸਤਾਰ ਮੁਕਾਬਲੇ ਆਦਿ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਦੇ ਹਨ । ਲੋੜ ਹੈ ਪਿੰਡ ਪਿੰਡ ਏਦਾਂ ਦੀ ਸੋਚ ਰੱਖਣ ਵਾਲੇ ਪ੍ਰਬੰਧਕਾਂ ਦੀ , ਤਾਂ ਕਿ ਪਿੰਡ ਪਿੰਡ ਏਦਾਂ ਦੇ ਉਪਰਾਲੇ ਚਲਦੇ ਰਹਿਣ ਅਤੇ ਲੋੜਵੰਦ ਮਰੀਜ਼ ਮੈਡੀਕਲ ਕੈਂਪ ਤੋਂ ਲਾਹਾ ਲੈਂਦੇ ਰਹਿਣ । ਇਸ ਮੌਕੇ ਸ ਪ੍ਰਿਤਪਾਲ ਸਿੰਘ ਪਾਲ ਸੇਖੋਂ ਕੈਲਗਰੀ, ਡਾਕਟਰ ਜਸਵੰਤ ਸਿੰਘ , ਪੰਡਿਤ ਕ੍ਰਿਸ਼ਨ ਕੁਮਾਰ ਜੀ , ਸ ਜਰਨੈਲ ਸਿੰਘ ਤੱਗੜ ਕੈਲਗਰੀ , ਗੁਰਦੀਪ ਸਿੰਘ ਦੋਲੋਂ , ਪ੍ਰਧਾਨ ਕਰਮਜੀਤ ਸਿੰਘ , ਜਸਪ੍ਰੀਤ ਸਿੰਘ ਕਲਸੀਆਂ , ਸਰਪੰਚ ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ ਮੁੱਲਾਂਪੁਰ ,ਗੋਪੀ ਜੌਹਲਾਂ , ਭੋਲਾ ਭੈਣੀ , ਲਾਡੀ ਬੜਿੰਗ ,ਪ੍ਰਧਾਨ ਜੋਗਾ ਸਿੰਘ ਲੰਗਰ ਕਮੇਟੀ,ਮਨਜੋਤ ਸਿੰਘ ,ਸਹਿਜਪ੍ਰੀਤ ਸਿੰਘ, ਮਲਕੀਤ ਸਿੰਘ ,ਸੁਭਾਸ਼ ਵਰਮਾ, ਬਾਬਾ ਭਜਨ ਸਿੰਘ ਜੀ,ਮਨਦੀਪ ਸਿੰਘ, ਇੰਦਰਜੀਤ ਸਿੰਘ, ਰੁਪਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ,ਨੌਜਵਾਨ ਵੀਰ ਅਤੇ ਸਮੂਹ ਸਹਿਯੋਗੀ ਸੱਜਣ ਹਾਜਰ ਸਨ ।
ਭਾਈ ਕਾਨ੍ਹ ਸਿੰਘ ਨਾਭਾ ਪਬਲਿਕ ਲਾਇਬ੍ਰੇਰੀ ਕਾਲਖ ਵੱਲੋਂ ਕਿਤਾਬਾਂ ਦਾ ਸਟਾਲ ਲਗਾਇਆ ਗਿਆ ਅਤੇ ਫ੍ਰੀ ਲਿਟਰੇਚਰ ਵੰਡਿਆ ਗਿਆ ।

Show More

Related Articles

Leave a Reply

Your email address will not be published. Required fields are marked *

Close