International

ਅਫਗਾਨਿਸਤਾਨ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਦਾੜ੍ਹੀ ਰੱਖਣਾ ਲਾਜ਼ਮੀ

ਕਾਬੁਲ- ਅਫਗਾਨਿਸਤਾਨ ਦੇ ਤਾਲਿਬਾਨ ਹਾਕਮਾਂ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦਾੜ੍ਹੀ ਰੱਖਣ ਤੇ ਡਰੈਸ ਕੋਡ ਦਾ ਪਾਲਣ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਉਲੰਘਣਾ ਕਰਨ ਵਾਲਿਆਂ ਨੂੰ ਬਰਖਾਸਤ ਕੀਤਾ ਜਾਵੇਗਾ। ਕੱਟੜਪੰਥੀ ਇਸਲਾਮੀ ਪ੍ਰਸ਼ਾਸਨ ਨੇ ਪਿੱਛੇ ਜਿਹੇ ਛੇਵੀਂ ਤੋਂ ਉਪਰ ਦੀਆਂ ਜਮਾਤਾਂ ਵਿੱਚ ਕੁੜੀਆਂ ਦੇ ਪੜ੍ਹਨ ਤੇ ਇਕੱਲੀਆਂ ਔਰਤਾਂ ਦੀ ਹਵਾਈ ਯਾਤਰਾ ਉੱਤੇ ਪਾਬੰਦੀ ਸਮੇਤ ਕਈ ਨਿਰਦੇਸ਼ ਥੋਪੇ ਹਨ।
ਬੀਤੇ ਐਤਵਾਰ ਨੂੰ ਤਾਲਿਬਾਨ ਨੇ ਪਾਰਕਾਂ ਬਾਰੇ ਹੁਕਮ ਜਾਰੀ ਕੀਤੇ। ਔਰਤਾਂ ਨੂੰ ਹਫਤੇ `ਚ ਤਿੰਨ ਦਿਨ ਤੇ ਮਰਦਾਂ ਨੂੰ ਹਫਤੇ ਦੇ ਅਖੀਰ ਸਮੇਤ ਚਾਰ ਦਿਨ ਪਾਰਕਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।ਮੁਲਾਜ਼ਮ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ, ਇਸ ਦੀ ਨਿਗਰਾਨੀ ਕਰਨ ਲਈ ਜਨਤਕ ਨੈਤਿਕਤਾ ਮੰਤਰਾਲੇ ਵੱਲੋਂ ਸਰਕਾਰੀ ਦਫਤਰਾਂ ਦੇ ਗੇਟਾਂ ਉੱਤੇ ਨਿਗਰਾਨੀ ਜਾਰੀ ਹੈ। ਮੁਲਾਜ਼ਮਾਂ ਨੂੰ ਦਾੜ੍ਹੀ ਨਾ ਬਣਾਉਣ ਤੇ ਸਥਾਨਕ ਪਹਿਰਾਵਾਂ ਪਾਉਣ ਦਾ ਨਿਰਦੇਸ਼ ਦੇਣ ਦੇ ਨਾਲ ਸਹੀ ਸਮੇਂ ਉੱਤੇ ਨਮਾਜ਼ ਪੜ੍ਹਨ ਨੂੰ ਕਿਹਾ ਗਿਆ ਹੈ।ਤਾਲਿਬਾਨ ਸਰਕਾਰ ਨੇ ਸਥਾਨਕ ਮੀਡੀਆ ਰਾਹੀਂ ਕੌਮਾਂਤਰੀ ਮੀਡੀਆ ਦੇ ਪ੍ਰਸਾਰਨ ਉੱਤੇ ਪਾਬੰਦੀ ਲਾਉਣ ਦਾ ਫੈਸਲਾ ਵੀ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close