International

ਗ੍ਰੀਸ ‘ਚ ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਹੋਈ ਟੱਕਰ , 26 ਲੋਕਾਂ ਦੀ ਮੌਤ , 80 ਤੋਂ ਵੱਧ ਜ਼ਖਮੀ

ਗ੍ਰੀਸ ਵਿੱਚ ਮੰਗਲਵਾਰ ਰਾਤ ਨੂੰ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 26 ਲੋਕਾਂ ਦੀ ਮੌਤ ਹੋ ਗਈ ਜਦਕਿ 80 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਟੈਂਪੇ ‘ਚ ਹਾਦਸੇ ਤੋਂ ਬਾਅਦ ਟਰੇਨ ਦੀਆਂ ਕਈ ਡੱਬੀਆਂ ਪਟੜੀ ਤੋਂ ਉਤਰ ਗਈਆਂ ਅਤੇ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ।

ਥੇਸਾਲੀ ਖੇਤਰ ਦੇ ਗਵਰਨਰ ਕੋਨਸਟੈਂਟਿਨੋਸ ਐਗੋਰਾਸਟੋਸ ਨੇ ਸਥਾਨਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਟੱਕਰ ਜ਼ਬਰਦਸਤ ਸੀ। ਉਨ੍ਹਾਂ ਦੱਸਿਆ ਕਿ ਯਾਤਰੀ ਰੇਲਗੱਡੀ ਦੇ ਪਹਿਲੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਐਗੋਰਸਟੋਸ ਨੇ ਦੱਸਿਆ ਕਿ ਲਗਭਗ 250 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਸਥਾਨਕ ਮੀਡੀਆ ਦਾ ਹਵਾਲਾ ਦਿੰਦੇ ਹੋਏ, ਰਾਇਟਰਜ਼ ਨੇ ਦੱਸਿਆ ਕਿ ਟ੍ਰੇਨ ਵਿੱਚ ਲਗਭਗ 350 ਲੋਕ ਸਫ਼ਰ ਕਰ ਰਹੇ ਸਨ। ਫਾਇਰ ਸਰਵਿਸ ਦੇ ਬੁਲਾਰੇ ਵੈਸਿਲਿਸ ਵਾਰਥਕੋਆਨਿਸ ਨੇ ਕਿਹਾ ਕਿ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਰਾਤ ਸਮੇਂ ਵਾਪਰੇ ਇਸ ਹਾਦਸੇ ਕਾਰਨ ਬਚਾਅ ਕਾਰਜਾਂ ਵਿੱਚ ਬਚਾਅ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਖਿੱਲਰੇ ਮਲਬੇ ‘ਚੋਂ ਕੁਝ ਯਾਤਰੀਆਂ ਨੂੰ ਬੇਹੋਸ਼ੀ ਦੀ ਹਾਲਤ ‘ਚ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਅਤੇ ਤਸਵੀਰਾਂ ‘ਚ ਦੋਵਾਂ ਟਰੇਨਾਂ ਵਿਚਾਲੇ ਹੋਈ ਟੱਕਰ ਦੀ ਤੀਬਰਤਾ ਦਿਖਾਈ ਦੇ ਰਹੀ ਹੈ। ਤਸਵੀਰਾਂ ‘ਚ ਪਟੜੀ ਤੋਂ ਉਤਰੇ ਡੱਬੇ, ਖਿੜਕੀਆਂ ਦੇ ਸ਼ੀਸ਼ੇ ਅਤੇ ਅੱਗ ਤੋਂ ਨਿਕਲਦਾ ਧੂੰਆਂ ਦਿਖਾਈ ਦੇ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close