Punjab

ਪਟਿਆਲਾ ਦੇ DC ਸਾਕਸ਼ੀ ਸਾਹਨੀ ਪੈਦਲ ਚੱਲ ਕੇ ਪਹੁੰਚੇ ਦਫ਼ਤਰ

ਸੂਬੇ ਭਰ ਵਿੱਚ ਅੱਜ Non Motorised Transport Day ਮਨਾਇਆ ਜਾ ਰਿਹਾ ਹੈ। ਸੂਬੇ ਦੇ ਅੱਜ ਵੱਡੇ ਤੋਂ ਲੈ ਕੇ ਛੋਟੇ ਕਰਮਚਾਰੀ ਸਾਇਕਲਾਂ ਤੇ ਜਾਂ ਪੈਦਲ ਤੁਰ ਕੇ ਹੀ ਆਪਣੇ ਦਫ਼ਤਰ ਪਹੁੰਚ ਰਹੇ ਹਨ ਤਾਂ ਜੋਂ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ ਕਿਉਂਕਿ ਹਰ ਰੋਜ਼ ਵਹੀਕਲਾਂ ਦੇ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਇਕ ਦਿਨ ਲਈ ਪੈਦਲ ਜਾਂ ਸਾਈਕਲ ਅਤੇ ਦਫਤਰਾਂ ਵਿੱਚ ਜਾ ਰਹੇ ਹਨ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਅੱਜ ਪੈਦਲ ਚੱਲ ਕੇ ਹੀ ਆਪਣੇ ਦਫ਼ਤਰ ਪਹੁੰਚੇ। ਉਨ੍ਹਾਂ ਦੀ ਰਿਹਾਇਸ਼ ਇੱਥੇ ਲੀਲਾ ਭਵਨ ਵਿਖੇ ਸਥਿਤ ਹੈ, ਜੋ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਤਕਰੀਬਨ 3 ਕਿਲੋਮੀਟਰ ਦੂਰ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੁਨੀਆਂ ਭਰ ‘ਚ ਸੜਕ ਸੁਰੱਖਿਆ ਸਪਤਾਹ ਮਨਾ ਰਿਹਾ ਹੈ।

ਇਸ ਦੇ ਨਾਲ ਹੀ ਪ੍ਰਦੂਸ਼ਣ ਘੱਟ ਕਰਨ ਦੇ ਇਰਾਦੇ ਨਾਲ ਜੇਕਰ ਅਸੀਂ ਆਪਣੀ ਕਾਰ ਤੋਂ ਬਗੈਰ ਸਫ਼ਰ ਕਰੀਏ ਭਾਵੇਂ ਸਾਈਕਲ ’ਤੇ ਜਾਈਏ, ਭਾਵੇਂ ਪੈਦਲ ਜਾਈਏ ਜਾਂ ਫਿਰ ਆਪਸ ‘ਚ ਕਾਰ ਪੂਲ ਕਰ ਕੇ ਜਾਈਏ ਤਾਂ ਪ੍ਰਦੂਸ਼ਣ ਘਟਾਉਣ ‘ਚ ਯੋਗਦਾਨ ਪਾਇਆ ਜਾ ਸਕਦਾ ਹੈ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਪੈਦਲ ਚੱਲ ਕੇ ਦਫ਼ਤਰ ਆਉਂਦਿਆਂ ਰਾਹ ‘ਚ ਕਈ ਮੁਸਾਫ਼ਰ ਉਨ੍ਹਾਂ ਨੂੰ ਮਿਲੇ, ਜਿਨ੍ਹਾਂ ਤੋਂ ਵੱਡਮੁੱਲੇ ਸੁਝਾਅ ਵੀ ਪ੍ਰਾਪਤ ਹੋਏ ਹਨ।

Show More

Related Articles

Leave a Reply

Your email address will not be published. Required fields are marked *

Close