Canada

ਕੈਨੇਡਾ ਵਿਚ ਮਹਿੰਗਾਈ ਦਰ ਵਿਚ ਵਾਧਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਵਿਆਜ ਦਰਾਂ ਘਟਣ ਦੀ ਉਮੀਦ ਵਿਚ ਬੈਠੇ ਕੈਨੇਡਾ ਵਾਸੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ 10 ਮਹੀਨੇ ਵਿਚ ਪਹਿਲੀ ਵਾਰ ਮਹਿੰਗਾਈ ਦਰ ਉਪਰ ਵੱਲ ਜਾਂਦੀ ਨਜ਼ਰ ਆਈ। ਅਪ੍ਰੈਲ ਦੌਰਾਨ ਮਹਿੰਗਾਈ ਦਰ ਵਧ ਕੇ 4.4 ਫ਼ੀ ਸਦੀ ਹੋ ਗਈ ਜੋ ਮਾਰਚ ਵਿਚ 4.3 ਫ਼ੀ ਸਦੀ ਦਰਜ ਕੀਤੀ ਗਈ। ਮਕਾਨ ਕਿਰਾਏ ਵਧਣ ਦਾ ਸਿਲਸਿਲਾ ਜਾਰੀ ਰਿਹਾ ਜਦਕਿ ਗੈਸੋਲੀਨ ਅਤੇ ਖੁਰਾਕੀ ਵਸਤਾਂ ਸਾਲਾਨਾ ਆਧਾਰ ’ਤੇ ਮਹਿੰਗੀਆਂ ਹੋਈਆਂ ਅਤੇ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਘਟਾਉਣ ਦੇ ਆਸਾਰ ਖਤਮ ਹੋ ਗਏ। ਗਰੌਸਰੀ ਦਾ ਜ਼ਿਕਰ ਕੀਤਾ ਜਾਵੇ ਤਾਂ ਤਾਜ਼ਾ ਸਬਜ਼ੀਆਂ, ਕੌਫੀ ਅਤੇ ਚਾਹ ਪੱਤੀ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਪਰ ਲੈਟਸ ਦਾ ਭਾਅ 3.3 ਫ਼ੀ ਸਦੀ ਹੇਠਾਂ ਆਇਆ ਜੋ ਦਸੰਬਰ 2022 ਵਿਚ ਸਿਖਰ ’ਤੇ ਪੁੱਜ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close