National

ਯੂਪੀ ’ਚੋਂ ਗ੍ਰਿਫਤਾਰ ਸ਼ੱਕੀ ਅੱਤਵਾਦੀ ਨੂੰ ਪੁਲਵਾਮਾ ਹਮਲੇ ਦੀ ਪਹਿਲਾਂ ਸੀ ਜਾਣਕਾਰੀ

ਸਹਾਰਨਪੁਰ ਦੇ ਦੇਵਬੰਦ ਤੋਂ ਗ੍ਰਿਫਤਾਰ ਜੈਸ਼ ਏ ਮੁਹੰਮਦ ਦੇ ਦੋਵੇਂ ਸ਼ੱਕੀ ਅੱਤਵਾਦੀਆਂ ਨੂੰ ਪੁਲਵਾਮਾ ਹਮਲੇ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ। ਇਨ੍ਹਾਂ ਦੋਵਾਂ ਵੱਲੋਂ ਪਾਕਿਸਤਾਨ ਵਿਚ ਬੈਠੇ ਜੈਸ਼ ਦੇ ਆਗੂ ਨਾਲ ਮੋਬਾਇਲ ਐਪ ਰਾਹੀਂ ਹੋਈ ਕਾਲਿੰਗ ਅਤੇ ਚੈਟਿੰਗ ਨਾਲ ਇਸਦੀ ਪੁਸ਼ਟੀ ਹੋਈ ਹੈ। ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਦੋਵੇਂ ਅੱਤਵਾਦੀ ਜੇਕਰ ਪਹਿਲਾਂ ਹੀ ਫੜ੍ਹੇ ਜਾਂਦੇ ਹਨ ਤਾਂ ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ ਉਤੇ ਹਮਲੇ ਨੂੰ ਰੋਕਿਆ ਜਾ ਸਕਦਾ ਸੀ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਅੱਤਵਾਦੀ ਜੰਮੂ ਕਸ਼ਮੀਰ ਵਿਚ ਕੁਲਗਾਮ ਦੇ ਸ਼ਹਨਵਾਜ ਤੇਲੀ ਅਤੇ ਪੁਲਵਾਮਾ ਦੇ ਆਕਿਬ ਅਹਿਮਦ ਮਲਿਕ ਦਸੰਬਰ 2018 ਤੋਂ ਦੇਵਬੰਦ ਦੇ ਇਕ ਹੋਸਟਲ ਵਿਚ ਵਿਦਿਆਰਥੀ ਦੇ ਤੌਰ ’ਤੇ ਰਹਿ ਰਹੇ ਸਨ। ਅੱਤਵਾਦੀਆਂ ਤੋਂ ਬਰਾਮਦ ਮੋਬਾਇਲ ਦੀ ਜਾਂਚ ਵਿਚ ਪਤਾ ਚਲਿਆ ਹੈ ਕਿ ਇਕ ਖਾਸ ਐਪ ਰਾਹੀਂ ਇੰਟਰਨੈਟ ਕਾਲਿੰਗ ਅਤੇ ਚੈਟਿੰਗ ਤੋਂ ਪਾਕਿਸਤਾਨ ਵਿਚ ਲਗਾਤਾਰ ਗੱਲਬਾਤ ਕਰਦੇ ਸਨ। ਇਹ ਗੱਲਬਾਤ ਪੁਲਵਾਮਾ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀ ਦੱਸੀ ਜਾ ਰਹੀ ਹੈ।
ਕਈ ਦਿਨ ਪਹਿਲਾਂ ਰਚੀ ਗਈ ਸੀ ਸਾਜਿਸ਼
ਮੋਬਾਇਲ ਚੈਟਿੰਗ ਤੋਂ ਪਤਾ ਲਗਿਆ ਹੈ ਕਿ ਪੁਲਵਾਮਾ ਹਮਲੇ ਦੀ ਸਾਜਿਸ਼ ਕਈ ਦਿਨ ਪਹਿਲਾਂ ਰਚੀ ਗਈ ਸੀ। ਸ਼ਹਨਵਾਜ ਤੇਲੀ ਅਤੇ ਆਕਿਬ ਨੂੰ ਇਸ ਹਮਲੇ ਦੀ ਬਖੂਬੀ ਜਾਣਕਾਰੀ ਸੀ। ਏਟੀਐਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਮੋਬਾਇਲ ਤੋਂ ਬਰਾਮਦ ਚੈਟਿੰਗ ਤੇ ਕਾਲਿੰਗ ਦੇ ਰਿਕਾਰਡ ਅਤੇ ਜੇਹਾਦੀ ਵੀਡੀਓ ਤੇ ਫੋਟੋ ਦਾ ਫਾਰੇਂਸਿਕ ਪ੍ਰੀਖਣ ਕਰਵਾਇਆ ਜਾ ਰਿਹਾ ਹੈ। ਇਸ ਨਾਲ ਇਨ੍ਹਾਂ ਦੇ ਨੈਟਵਰਕ ਨੂੰ ਤੋੜਨ ਵਿਚ ਕਾਫੀ ਹੱਦ ਤੱਕ ਮਦਦ ਮਿਲ ਸਕਦੀ ਹੈ।
ਪੁਲਵਾਮਾ ਹਮਲੇ ਨਾਲ ਜੁੜੀਆਂ ਤਾਰਾਂ ਨੂੰ ਲੈ ਕੇ ਹੋ ਰਹੀ ਹੈ ਜਾਂਚ
ਆਕਿਬ ਦੇ ਮੋਬਾਇਲ ਤੋਂ ਪਤਾ ਚਲਿਆ ਕਿ ਪਿਛਲੇ ਪੰਜ–ਛੇ ਦਿਨ ਵਿਚ ਉਹ ਪੁਲਵਾਮਾ ਵਿਚ ਜ਼ਿਆਦਾ ਗੱਲ ਕਰ ਰਿਹਾ ਸੀ। ਹਾਲਾਂਕਿ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਪੁਲਵਾਮਾ ਵਿਚ ਉਸਦੇ ਪਿਤਾ ਮੁਹੰਮਦ ਅਕਬਰ ਪਰਿਵਾਰ ਨਾਲ ਰਹਿੰਦਾ ਹੈ। ਮੋਬਾਇਲ ਉਤੇ ਉਹ ਪਰਿਵਾਰ ਦੇ ਲੋਕਾਂ ਨਾਲ ਗੱਲ ਕਰਦਾ ਸੀ। ਹਾਲਾਂਕਿ, ਪੁਲਵਾਮਾ ਹਮਲੇ ਨਾਲ ਇਨ੍ਹਾਂ ਦੋਵਾਂ ਅੱਤਵਾਦੀਆਂ ਦਾ ਲਿੰਕ ਹੈ ਜਾਂ ਨਹੀਂ, ਏਟੀਐਸ ਇਸਦੀ ਛਾਣਬੀਨ ਵਿਚ ਜੁੱਟੀ ਹੋਈ ਹੈ।
ਆਦਿਲ ਨਾਲ ਤਾਂ ਨਹੀਂ ਜੁੜੇ ਹਨ ਤਾਰ
ਪਿਛਲੇ 14 ਫਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ ’ਤੇ ਹਮਲੇ ਵਿਚ ਮਾਰਿਆ ਗਿਆ ਜੈਸ਼ ਦਾ ਆਤਮਘਾਤੀ ਅੱਤਵਾਦੀ ਆਦਿਲ ਵੀ ਪੁਲਵਾਮਾ ਦੇ ਗੁੰਡੀਬਾਗ ਦਾ ਰਹਿਣ ਵਾਲਾ ਸੀ। ਅਜਿਹੇ ਵਿਚ ਖੁਫੀਆ ਅਤੇ ਸੁਰਖੀਆਂ ਏਜੰਸੀਆਂ ਇਸ ਗੱਲ ਦੀ ਪੜਤਾਲ ਕਰ ਰਹੀਆਂ ਹਨ ਕਿ ਕਿਤੇ ਇਨ੍ਹਾਂ ਦੋਵੇਂ ਅੱਤਵਾਦੀਆਂ ਦੇ ਤਾਰ ਆਦਿਲ ਨਾਲ ਤਾਂ ਨਹੀਂ ਜੁੜੇ ਹਨ।ਡੀਜੀਪੀ ਓ ਪੀ ਸਿੰਘ ਨੇ ਕਿਹਾ ਕਿ ਪੁਲਵਾਮਾ ਹਮਲੇ ਨਾਲ ਇਨ੍ਹਾਂ ਅੱਤਵਾਦੀਆਂ ਦਾ ਲਿੰਕ ਹੈ ਜਾਂ ਨਹੀਂ, ਇਹ ਕਹਿਣਾ ਅਜੇ ਮੁਸ਼ਕਲ ਹੈ। ਦੋਵਾਂ ਅੱਤਵਾਦੀਆਂ ਤੋਂ ਸਖਤ ਪੁੱਛਗਿੱਛ ਦੇ ਬਾਅਦ ਹੀ ਇਸ ਸਬੰਧੀ ਤਸਵੀਰ ਸਾਫ ਹੋ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close