Punjab

ਜੀ-20 ਸੰਮੇਲਨ ਕਾਰਣ ਅੰਮ੍ਰਿਤਸਰ ਵਿਚ ਕਿਸੇ ਵੀ ਤਰ੍ਹਾਂ ਦਾ ਡਰੋਨ ਉਡਾਉਣ ’ਤੇ ਲੱਗੀ ਪਾਬੰਦੀ

ਅੰਮ੍ਰਿਤਸਰ  : ਜੀ-20 ਸੰਮੇਲਨ ਦੇ ਸਬੰਧ ਵਿਚ ਵੀ.ਵੀ.ਆਈ.ਪੀਜ਼ ਅਤੇ ਵਿਦੇਸ਼ੀ ਡੈਲੀਗੇਟਾਂ ਦੀ ਆਵਾਜਾਈ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਨੂੰ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ ਪਰ ਇਹ ਨੋ-ਫਲਾਈ ਜ਼ੋਨ ਭਾਰਤ-ਵਿਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਲਈ ਨਹੀਂ, ਸਿਰਫ਼ ਡਰੋਨਾਂ ਲਈ ਹੈ ਅਤੇ ਮਨੁੱਖ ਰਹਿਤ ਜਹਾਜ਼ਾਂ ਲਈ ਵੀ ਇਹ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਹ ਹੁਕਮ 21 ਮਾਰਚ ਤੱਕ ਜਾਰੀ ਕੀਤੇ ਹਨ।

ਗੌਰਤਲਬ ਹੈ ਕਿ ਜੀ-20 ਕਾਨਫਰੰਸ ਤਹਿਤ ਅੰਮ੍ਰਿਤਸਰ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਅੰਮ੍ਰਿਤਸਰ ਵਿੱਚ 17 ਮਾਰਚ ਤੱਕ ਸਿੱਖਿਆ ਵਿਸ਼ਿਆਂ ’ਤੇ ਮੀਟਿੰਗਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਮਜ਼ਦੂਰ ਵਿਸ਼ਿਆਂ ’ਤੇ 19-20 ਮਾਰਚ ਨੂੰ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਦਾ ਦੌਰ ਅੰਮ੍ਰਿਤਸਰ ਦੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਡਰੋਨ ਅਤੇ ਮਾਨਵ ਰਹਿਤ ਜਹਾਜ਼ਾਂ ਦੀ ਉਡਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।

ਜੀ-20 ਦੁਨੀਆ ਦੇ 20 ਦੇਸ਼ਾਂ ਦਾ ਸਮੂਹ ਹੈ। ਜਿਸ ਵਿੱਚ ਜੀ-20 ਗਰੁੱਪ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਰਾਸ਼ਟਰ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close