International

ਉੱਤਰ ਕੋਰੀਆ ਵਿਚ ‘ਹੱਸਣਾ ਮਨ੍ਹਾ ਹੈ’

ਪਿਓਂਗਯਾਂਗ- ਉੱਤਰੀ ਕੋਰੀਆ ਆਪਣੇ ਅਜੀਬੋ-ਗਰੀਬ ਕਾਨੂੰਨਾਂ ਅਤੇ ਫੈਸਲਿਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਹੁਣ ਇੱਥੋਂ ਦੇ ਤਾਨਾਸ਼ਾਹ ਕਿੰਗ ਜੋਂਗ ਉਨ   ਨੇ ਜਨਤਾ ਦੇ ਹੱਸਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਉੱਤਰੀ ਕੋਰੀਆ ਆਪਣੇ ਸਾਬਕਾ ਨੇਤਾ ਕਿਮ ਜੋਂਗ ਇਲ  ਦੀ 10ਵੀਂ ਬਰਸੀ ਮਨਾ ਰਿਹਾ ਹੈ। ਇਸ ਲਈ ਉੱਤਰੀ ਕੋਰੀਆ ਦੇ ਨਾਗਰਿਕਾਂ ਨੂੰ ਅਗਲੇ 11 ਦਿਨਾਂ ਤੱਕ ਸੋਗ ਮਨਾਉਣਾ ਪਵੇਗਾ। ਇਸ ਦੌਰਾਨ ਉਹ ਨਾ ਤਾਂ ਖੁਸ਼ ਹੋ ਸਕਦੇ ਹਨ ਅਤੇ ਨਾ ਹੀ ਹੱਸ ਸਕਦੇ ਹਨ। ਜੇਕਰ ਕੋਈ ਸ਼ਰਾਬ ਪੀਂਦਾ ਪਾਇਆ ਗਿਆ ਤਾਂ ਉਸ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਡੇਲੀ ਮੇਲ ਦੀ ਖਬਰ ਮੁਤਾਬਕ ਕਿਮ ਜੋਂਗ ਇਲ ਨੇ 1994 ਤੋਂ 2011 ਤੱਕ ਉੱਤਰੀ ਕੋਰੀਆ ‘ਤੇ ਰਾਜ ਕੀਤਾ। ਕੋਰੀਆ ਦੇ ਬੇਰਹਿਮ ਤਾਨਾਸ਼ਾਹ ਕਿਮ ਜੋਂਗ ਇਲ ਦੀ 17 ਦਸੰਬਰ 2011 ਨੂੰ 69 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਲ ਤੋਂ ਬਾਅਦ, ਉਸਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਕਿਮ ਜੋਂਗ ਉਨ ਨੇ ਦੇਸ਼ ਦੀ ਕਮਾਨ ਸੰਭਾਲੀ। ਹੁਣ ਉਨ੍ਹਾਂ ਦੀ ਮੌਤ ਦੇ 10 ਸਾਲ ਪੂਰੇ ਹੋਣ ‘ਤੇ ਉੱਤਰੀ ਕੋਰੀਆ ਦੇ ਲੋਕਾਂ ਨੂੰ 11 ਦਿਨਾਂ ਦਾ ‘ਸਖਤ’ ਸੋਗ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਰੇਡੀਓ ਫ੍ਰੀ ਏਸ਼ੀਆ ਨਾਲ ਗੱਲ ਕਰਦੇ ਹੋਏ ਸਿਨੁਈਜੂ ਸ਼ਹਿਰ ਦੇ ਨਿਵਾਸੀ ਨੇ ਕਿਹਾ ਕਿ ਸੋਗ ਦੇ ਸਮੇਂ ਦੌਰਾਨ ਅਸੀਂ ਸ਼ਰਾਬ ਨਹੀਂ ਪੀ ਸਕਦੇ, ਹੱਸ ਜਾਂ ਹੋਰ ਖੁਸ਼ਗਵਾਰ ਗਤੀਵਿਧੀਆਂ ਨਹੀਂ ਕਰ ਸਕਦੇ। ਇਸ ਦੌਰਾਨ ਲੋਕ ਆਪਣਾ ਜਨਮ ਦਿਨ ਨਹੀਂ ਮਨਾ ਸਕਦੇ।

Show More

Related Articles

Leave a Reply

Your email address will not be published. Required fields are marked *

Close