National

ਤਿੰਨ ਸਾਲਾਂ ਵਿੱਚ 3.92 ਲੱਖ ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡੀ

ਪਿਛਲੇ ਤਿੰਨ ਸਾਲਾਂ ਵਿੱਚ 3.92 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 1 ਲੱਖ 70 ਹਜ਼ਾਰ 795 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ। ਮੰਗਲਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਇਨ੍ਹਾਂ ਭਾਰਤੀਆਂ ਨੇ 120 ਦੇਸ਼ਾਂ ਦੀ ਨਾਗਰਿਕਤਾ ਲੈ ਲਈ ਹੈ। ਬਸਪਾ ਸੰਸਦ ਮੈਂਬਰ ਹਾਜੀ ਫਜ਼ਲੁਰ ਰਹਿਮਾਨ ਦੇ ਸਵਾਲ ਦੇ ਜਵਾਬ ’ਚ ਰਾਏ ਨੇ ਕਿਹਾ ਕਿ 2019, 2020 ਅਤੇ 2021 ’ਚ 3 ਲੱਖ 92 ਹਜ਼ਾਰ 643 ਭਾਰਤੀਆਂ ਨੇ ਨਾਗਰਿਕਤਾ ਛੱਡੀ ਹੈ।

Show More

Related Articles

Leave a Reply

Your email address will not be published. Required fields are marked *

Close