National

ਭਾਰਤ ’ਚ ਜੂਨ ਮਹੀਨੇ ’ਚ ਆ ਸਕਦੀ ਐ ਕੋਰੋਨਾ ਦੀ ਚੌਥੀ ਲਹਿਰ

ਨਵੀਂ ਦਿੱਲੀ-  ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਘਟਣ ਮਗਰੋਂ ਭਾਰਤੀ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਸਰਕਾਰ ਵੱਲੋਂ ਬਹੁਤ ਸਾਰੀਆਂ ਬੰਦਸ਼ਾਂ ਵਿੱਚ ਢਿੱਲ ਦੇ ਦਿੱਤੀ ਗਈ ਹੈ। ਇਸੇ ਵਿਚਕਾਰ ਇੱਕ ਨਵੀਂ ਖੋਜ ਵਿੱਚ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਕਿ ਭਾਰਤ ’ਚ ਕੋਰੋਨਾ ਦੀ ਚੌਥੀ ਲਹਿਰ ਜੂਨ ਮਹੀਨੇ ਵਿੱਚ ਦਸਤਕ ਦੇ ਸਕਦੀ ਹੈ।

ਨਵੀਂ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਮਹਾਂਮਾਰੀ ਦੀ ਚੌਥੀ ਲਹਿਰ 22 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦਾ ਸਿਖ਼ਰ ਅਗਸਤ ਦੇ ਮੱਧ ਤੋਂ ਅਖੀਰ ਤੱਕ ਹੋਵੇਗਾ। ਆਈਆਈਟੀ-ਕਾਨਪੁਰ ਵੱਲੋਂ ਤਿਆਰ ਕੀਤੀ ਗਈ ਮਾਡਲਿੰਗ ਸਟੱਡੀ ਵਿੱਚ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ। ਇਸ ਸਟੱਡੀ ਦਾ ਹਾਲੇ ਵਿਸ਼ਾ ਮਾਹਿਰਾਂ ਵੱਲੋਂ ਅਧਿਐਨ ਕੀਤਾ ਜਾਣਾ ਹੈ।

Show More

Related Articles

Leave a Reply

Your email address will not be published. Required fields are marked *

Close