Canada

ਅਲਬਰਟਾ ਸਿਹਤ ਵਿਭਾਗ ਵੱਲੋਂ ਡਾਕਟਰਾਂ ਨੂੰ ਗੈਰ ਜ਼ਰੂਰੀ ਖੂਨ ਟੈਸਟ ਨਾ ਕਰਵਾਉਣ ਦੀ ਅਪੀਲ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੀਆਂ ਜਨਤਕ ਲੈਬੰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖੂਨ ਦੀ ਜਾਂਚ ਤੱਕ ਘੱਟ ਪਹੁੰਚ ਸਪਲਾਈ ਲੜੀ ਦੀਆਂ ਲਗਾਤਾਰ ਚੁਣੌਤੀਆਂ ਦੀ ਤਾਜ਼ਾ ਅੜਚਨਾਂ ਹਨ ਜਿਸ ਨੇ ਅਲਬਰਟਾ ਦੀ ਮੈਡੀਕਲ ਪ੍ਰਣਾਲੀ ਵਿਚ ਰੁਕਾਵਟ ਪਾਈ ਹੈ।
ਅਲਬਰਟਾ ਹੈਲਥ ਸਰਵਿਸਿਜ਼ ਨੇ ਅਲਬਰਟਾ ਵਾਸੀਆਂ ਨੂੰ ਗੈਰ ਜ਼ਰੂਰੀ ਖੂਨ ਦੇ ਟੈਸਟਾਂ ਨੂੰ ਮੁਲਤਵੀ ਕਰਨ ਅਤੇ ਡਾਕਟਰਾਂ ਨੂੰ ਤੁਰੰਤ ਲੋੜੀਂਦੇ ਟੈਸਟਾਂ ਦਾ ਹੁਕਮ ਦੇਣਾ ਬੰਦ ਕਰਨ ਲਈ ਕਿਹਾ ਹੈ। ਅਲਬਰਟਾ ਪਿ੍ਰਸੀਜ਼ਨ ਲੈਬਾਰਟਰੀਆਂ ਦੇ ਮੁੱਖ ਮੈਡੀਕਲ ਲੈਬੋਰਟਰੀ ਅਧਿਕਾਰੀ ਡਾ. ਕੈਰੋਲਿਨ ਓ’ਹਾਰਾ ਨੇ ਕਿਹਾ ਕਿ ਇਹ ਖੂਨ ਇਕੱਠਾ ਕਰਨ ਵਾਲੀਆ ਟਿਊਬਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਹੈ ਜੋ ਕਿ ਖੂਨ ਦੀ ਜਾਂਚ ਕਰਨ ਲਈ ਵਰਤੀਆਂ ਜਾਂਦੀਆਂ ਡਿਸਪੋਜ਼ੇਬਲ ਸ਼ੀਸ਼ੀਆਂ ਹਨ।
ਓ’ਹਾਰਾ ਨੇ ਵੀਰਵਾਰ ਨੂੰ ਦੱਸਿਆ ਕਿ ਅਸੀਂ ਹਾਲ ਹੀ ਵਿਚ ਇਕ ਸ਼ਿਪਮੈਂਟ ਤੋਂ ਖੁੰਝ ਗਏ ਜਿਸ ਨੇ ਸਾਨੂੰ ਇਕ ਬਹੁਤ ਨਾਜ਼ੁਕ ਸਥਿਤੀ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ ਇਸ ਲਈ ਅਸੀਂ ਸੋਚਿਆ ਕਿ ਇਸ ਮੁਸ਼ਕਿਲ ਘੜੀ ਨੂੰ ਕਾਬੂ ਪਾਉਣ ਲਈ ਇਹ ਰਸਤਾ ਅਪਣਾਇਆ ਜਾਏ।

Show More

Related Articles

Leave a Reply

Your email address will not be published. Required fields are marked *

Close