International

ਇਜ਼ਰਾਇਲੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਹਮਾਸ ਦਾ ਲੜਾਕਾ

ਤੇਲ ਅਵੀਵ- ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਇੱਕ ਇਜ਼ਰਾਈਲੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਇੱਕ ਹਮਾਸ ਲੜਾਕਾਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ 18 ਸਾਲਾ ਨੋਗਾ ਵੇਇਸ ਨੂੰ ਪਿਛਲੇ ਸਾਲ ਗਾਜ਼ਾ ਵਿੱਚ 50 ਦਿਨਾਂ ਤੱਕ ਹਮਾਸ ਨੇ ਬੰਦੀ ਬਣਾ ਕੇ ਰੱਖਿਆ ਸੀ।
ਇਸ ਦੌਰਾਨ ਹਮਾਸ ਲੜਾਕੇ ਨੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਨੋਗਾ ਨੇ ਦੱਸਿਆ ਕਿ ਅਗਵਾ ਦੇ 14ਵੇਂ ਦਿਨ ਲੜਾਕੇ ਨੇ ਉਸ ਨੂੰ ਅੰਗੂਠੀ ਦਿੱਤੀ ਅਤੇ ਕਿਹਾ ਕਿ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਪਰ ਤੁਸੀਂ ਇੱਥੇ ਮੇਰੇ ਕੋਲ ਰਹੋਗੀ ਅਤੇ ਮੇਰੇ ਬੱਚਿਆਂ ਨੂੰ ਜਨਮ ਦਿਓਗੀ।
ਨੋਗਾ ਨੇ ਦੱਸਿਆ ਸੀ ਕਿ ਉਹ ਹਮਾਸ ਲੜਾਕੇ ਦੀਆਂ ਗੱਲਾਂ ਤੋਂ ਬਹੁਤ ਡਰ ਗਈ ਸੀ। ਲੜਾਕੇ ਨੇ ਉਸ ਤੋਂ ਵਿਆਹ ’ਤੇ ਜਵਾਬ ਮੰਗਿਆ ਤਾਂ ਉਸ ਨੇ ਹੱਸ ਕੇ ਸਿਰ ਹਿਲਾ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇਕਰ ਉਸ ਨੇ ਜਵਾਬ ਨਾ ਦਿੱਤਾ ਤਾਂ ਲੜਾਕੇ ਨੇ ਉਸ ਨੂੰ ਗੋਲੀ ਮਾਰ ਦੇਣੀ। ਇਸ ਤੋਂ ਬਾਅਦ ਰਿਹਾਈ ਤੱਕ ਉਹ ਉਸ ਦੇ ਨਾਲ ਹੀ ਰਿਹਾ।
ਲੜਾਕੇ ਨੇ ਬਾਅਦ ਵਿਚ ਨੋਗਾ ਨੂੰ ਮਾਂ ਨਾਲ ਮਿਲਾਇਆ, ਜਿਸ ਨੂੰ 7 ਅਕਤੂਬਰ ਨੂੰ ਉਸ ਦੇ ਨਾਲ ਅਗਵਾ ਕੀਤਾ ਗਿਆ ਸੀ। ਲੜਾਕੇ ਨੇ ਇਹ ਸਭ ਇਸ ਲਈ ਕੀਤਾ ਤਾਂ ਜੋ ਉਹ ਨੋਗਾ ਦਾ ਹੱਥ ਮੰਗ ਸਕੇ। ਲੜਾਕੇ ਦੇ ਦੋਸਤਾਂ ਨੇ ਨੋਗਾ ਨੂੰ ਅਕਸਰ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਨਵੰਬਰ 2023 ਵਿਚ ਨੋਗਾ ਅਤੇ ਉਸ ਦੀ ਮਾਂ ਨੂੰ 4 ਦਿਨਾਂ ਦੀ ਜੰਗਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।
7 ਅਕਤੂਬਰ, 2023 ਨੂੰ, ਹਮਾਸ ਨੇ ਇਜ਼ਰਾਈਲ ਵਿੱਚ ਦਾਖਲ ਹੋ ਕੇ 1200 ਲੋਕਾਂ ਨੂੰ ਮਾਰ ਦਿੱਤਾ ਅਤੇ 234 ਨੂੰ ਬੰਧਕ ਬਣਾ ਲਿਆ। ਇਸ ਵਿਚ ਨੋਗਾ ਅਤੇ ਉਸ ਦੀ ਮਾਂ ਵੀ ਸ਼ਾਮਲ ਸਨ। ਕੁਝ ਘੰਟਿਆਂ ਬਾਅਦ, ਇਜ਼ਰਾਈਲੀ ਫੌਜ ਨੇ ਗਾਜ਼ਾ ’ਤੇ ਹਮਲਾ ਕਰ ਦਿੱਤਾ।
ਫਿਰ ਪਿਛਲੇ ਸਾਲ 24 ਨਵੰਬਰ ਤੋਂ 1 ਦਸੰਬਰ ਤੱਕ ਜੰਗਬੰਦੀ ਦੌਰਾਨ 105 ਬੰਧਕਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ। ਬਾਕੀ ਬੰਧਕ ਅਜੇ ਵੀ ਹਮਾਸ ਦੀ ਕੈਦ ਵਿੱਚ ਹਨ। ਹਮਾਸ ਨੇ ਕਿਹਾ ਹੈ ਕਿ ਇਨ੍ਹਾਂ ’ਚੋਂ 70 ਬੰਧਕ ਮਾਰੇ ਗਏ ਹਨ।

Show More

Related Articles

Leave a Reply

Your email address will not be published. Required fields are marked *

Close