National

ਜੇ ਸਾਰੇ ਮੁਸਲਮਾਨ ਇਕੱਠੇ ਵੋਟ ਪਾਉਣ ਤਾਂ ਯੂਪੀ ਦਾ ਅਗਲਾ ਮੁੱਖ ਮੰਤਰੀ ਮੁਸਲਮਾਨ ਹੋ ਸਕਦੈ : ਓਵੈਸੀ

ਕਾਨ੍ਹਪੁਰ-ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏ ਆਈ ਐਮ ਆਈ ਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਉਤਰ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣ ਤੋਂ ਬਾਅਦ ਬਣਨ ਵਾਲੀ ਸਰਕਾਰ ਵਿੱਚ ਕਿਸੇ ਮੁਸਲਮਾਨ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਸੂਬੇ ਦੀਆਂ 100 ਸੀਟਾਂ ਉੱਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਲੜਨ ਦਾ ਮਕਸਦ ਮੁਸਲਮਾਨਾਂ ਨੂੰ ਸੱਤਾ ਦਾ ਹੱਕ ਦਿਵਾਉਣਾ ਹੈ।ਕਾਨ੍ਹਪੁਰ ਦੀ ਜੀ ਆਈ ਸੀ ਗਰਾਊਂਡ ਵਿੱਚ ਏ ਆਈ ਐਮ ਆਈ ਐਮ ਦੀ ਰੈਲੀ ਵਿੱਚ ਓਵੈਸੀ ਨੇ ਕਿਹਾ ਕਿ ਉਤਰ ਪ੍ਰਦੇਸ਼ ਦੇ 19 ਫੀਸਦੀ ਮੁਸਲਮਾਨ ਵੋਟਰ ਜੇ ਇਕੱਠੇ ਹੋ ਕੇ ਵੋਟ ਪਾਉਣ ਤਾਂ ਇਸ ਰਾਜ ਦਾ ਅਗਲਾ ਉਪ ਮੁੱਖ ਮੰਤਰੀ ਮੁਸਲਮਾਨ ਹੋਵੇਗਾ।
ਆਲ ਇੰਡੀਆ ਮਜਲਿਸ-ਏ-ਇੱਤਹਾਦੁਲ ਮੁਸਲਮੀਨ (ਏ ਆਈ ਐਮ ਆਈ ਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਇੱਕ ਦਿਨ ਪਹਿਲਾਂ ਹੋਈ ਰੈਲੀ ਦੇ ਪ੍ਰਬੰਧਕਾਂ ਉੱਤੇ ਮੁੰਬਈ ਪੁਲਸ ਨੇ ਕੋਵਿਡ-19 ਨਿਯਮਾਂ ਅਤੇ ਸੀ ਆਰ ਪੀ ਸੀ ਦੀ ਧਾਰਾ 144 ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।ਅਧਿਕਾਰੀ ਨੇ ਦੱਸਿਆ ਕਿ ਸਾਕੀਨਾਕਾ ਥਾਣੇ ਵਿੱਚ ਕੱਲ੍ਹ ਦੇਰ ਰਾਤ ਸਬਰੇ ਆਲਮ ਅਤੇ ਚਾਰ ਹੋਰ (ਸਾਰੇ ਏ ਆਈ ਐਮ ਆਈ ਐਮ ਵਰਕਰ) ਦੇ ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਹੈ। ਇਨ੍ਹਾਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 188 (ਸਰਕਾਰੀ ਅਧਿਕਾਰੀ ਦੇ ਹੁਕਮ ਦੀ ਉਲੰਘਣਾ), 270 (ਘਾਤਕ ਕਾਰੇ ਨਾਲ ਕੋੋਰੋਨਿਕ ਡਿਸੀਜ਼ ਫੈਲਣ ਦਾ ਖਤਰਾ) ਅਤੇ ਆਫਤ ਮੈਨੇਜਮੈਂਟ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close