Canada

ਕੋਵਿਡ-19 ਦਾ ਖਤਰਾ ਮੁੜ ਵਧਿਆ ਤਾਂ ਸਰਕਾਰ ਕਰੇਗੀ ਆਰਥਿਕ ਮਦਦ : ਟਰੂਡੋ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਓਮਾਇਕ੍ਰੌਨ ਵੇਰੀਐਂਟ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਵਾਰੀ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਛੁੱਟੀਆਂ ਦੇ ਮਾਹੌਲ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਹੋਰ ਵਾਧਾ ਹੋਣ ਦਾ ਖਤਰਾ ਹੈ ਤੇ ਅਗਾਂਹ ਲਾਕਡਾਊਨਜ਼ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਟਰੂਡੋ ਨੇ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਲੋੜ ਪੈਣ ਉੱਤੇ ਸਰਕਾਰ ਆਰਥਿਕ ਮਦਦ ਮੁੜ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਆਖਿਆ ਕਿ ਹਾਊਸ ਆਫ ਕਾਮਨਜ਼ ਵਿੱਚ ਅਸੀਂ ਇਸ ਸਬੰਧ ਵਿੱਚ ਬਿੱਲ ਵੀ ਪੇਸ਼ ਕੀਤਾ ਹੋਇਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇ ਲੋਕਾਂ ਨੂੰ ਔਖਾ ਸਮਾਂ ਮੁੜ ਵੇਖਣਾ ਪੈਂਦਾ ਹੈ ਤੇ ਜੇ ਹੋਰ ਪਾਬੰਦੀਆਂ ਦੀ ਲੋੜ ਮਿਊਂਸਪੈਲਿਟੀਜ਼ ਨੂੰ ਜਾਂ ਰੀਜਨਜ਼ ਨੂੰ ਪੈਂਦੀ ਹੈ ਤਾਂ ਅਸੀਂ ਪਹਿਲਾਂ ਵਾਂਗ ਹੀ ਖੱਲ੍ਹ ਕੇ ਲੋਕਾਂ ਦੀ ਮਦਦ ਕਰ ਸਕੀਏ।

Show More

Related Articles

Leave a Reply

Your email address will not be published. Required fields are marked *

Close