International

ਇਜ਼ਰਾਈਲ ਵਿਚ ਨੇਤਨਯਾਹੂ ਖਿਲਾਫ ਪ੍ਰਦਰਸ਼ਨ, ਸੁਪਰੀਮ ਕੋਰਟ ਦੀ ਸ਼ਕਤੀ ਘਟਾਉਣ ਦਾ ਵਿਰੋਧ

ਤਲਅਵੀਵ : ਇਜ਼ਰਾਈਲ ਵਿਚ ਸੋਮਵਾਰ ਨੂੰ ਪਾਸ ਕੀਤੇ ਗਏ ਜੁਡੀਸ਼ੀਅਲ ਓਵਰਹਾਲ ਬਿੱਲ ਖਿਲਾਫ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹਨ। ਨਵੇਂ ਕਾਨੂੰਨੀ ਬਦਲਾਅ ਤਹਿਤ ਹੁਣ ਇਜ਼ਰਾਈਲ ਦੀ ਸੁਪਰੀਮ ਕੋਰਟ ਸਰਕਾਰ ਦੇ ਕਿਸੇ ਵੀ ਫੈਸਲੇ ਨੂੰ ਗਲਤ ਦੱਸ ਕੇ ਰੱਦ ਨਹੀਂ ਕਰ ਸਕੇਗੀ। ਇਜ਼ਰਾਇਲੀ ਬਾਰ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਹਾਈਕੋਰਟ ਆਫ ਜਸਟਿਸ ਵਿਚ ਇਸ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ।
ਮੰਗਲਵਾਰ ਨੂੰ ਇਜ਼ਰਾਈਲ ਦੇ ਡਾਕਟਰਾਂ ਦੀ ਮੈਡੀਕਲ ਐਸੋਸੀਏਸ਼ਨ ਨੇ ਬਿੱਲ ਦੇ ਵਿਰੋਧ ਵਿੱਚ 24 ਘੰਟੇ ਦੀ ਹੜਤਾਲ ਦਾ ਐਲਾਨ ਕੀਤਾ। ਯੇਰੂਸ਼ਲਮ ਪੋਸਟ ਮੁਤਾਬਕ ਲੇਬਰ ਕੋਰਟ ਨੇ ਉਨ੍ਹਾਂ ਦੀ ਹੜਤਾਲ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਡਾਕਟਰ ਕੰਮ ‘ਤੇ ਪਰਤ ਗਏ ਸਨ।
ਦੂਜੇ ਪਾਸੇ ਕ੍ਰੈਡਿਟ ਰੇਟਿੰਗ ਏਜੰਸੀ ਮੋਰਗਨ ਸਟੈਨਲੀ ਨੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਇਜ਼ਰਾਈਲ ਦੀ ਕ੍ਰੈਡਿਟ ਰੇਟਿੰਗ ਨੂੰ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਅਤੇ ਬ੍ਰਿਟੇਨ ਨੇ ਕਿਹਾ ਹੈ ਕਿ ਇਜ਼ਰਾਈਲ ‘ਚ ਨਿਆਂਪਾਲਿਕਾ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਵੱਡੇ ਬਦਲਾਅ ਲਈ ਵਿਆਪਕ ਸਹਿਮਤੀ ਹੋਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close