National

ਭਾਰਤੀ ਸੈਨਾ ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ, ਉੱਤਰ ਤੋਂ ਦੱਖਣ ਤੱਕ ਭਾਰਤ ਸੁਰੱਖਿਅਤ : ਰਾਵਤ

ਦੇਹਰਾਦੂਨ- ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਦੇ ਬਾਰਡਰ ਖੇਤਰ ਵਿੱਚ ਚੀਨ ਵੱਲੋਂ ਪਿੰਡ ਵਸਾਉਣ ਦੀ ਅਮਰੀਕੀ ਰਿਪੋਰਟ ਨੂੰ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐਸ) ਜਰਨਲ ਬਿਪਿਨ ਰਾਵਤ ਨੇ ਸਿਰੇ ਤੋਂ ਰੱਦ ਕੀਤਾ ਅਤੇ ਕਿਹਾ ਹੈ ਕਿ ਸਾਡੀ ਹੱਦ ਕਿਥੇ ਤਕ ਹੈ, ਸਾਨੂੰ ਪਤਾ ਹੈ।
ਜਨਰਲ ਬਿਪਿਨ ਰਾਵਤ ਕੱਲ੍ਹ ਉੱਤਰਾ ਖੰਡ ਰਾਜ ਦੇ ਸਥਾਪਨਾ ਦਿਵਸ ਮੌਕੇ ਰਾਜ ਭਵਨ ਵਿੱਚ ਏਥੇ ਲੈਫਿਟਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਵੱਲੋਂ ਕਰਵਾਏ ਗਏ ਸਾਵਲਪਹਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ,ਜਿਸ ਵਿੱਚ ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਵਿੱਚ ਜਨਰਲ ਰਾਵਤ ਨੇ ਕਿਹਾ ਕਿ ‘ਅਸੀਂ ਆਪਣੀ ਸਰਹੱਦ ਦੀ ਪੂਰੀ ਚੌਕਸੀ ਕਰ ਰਹੇ ਹਾਂ। ਅਸੀਂ ਕਿਸੇ ਨੂੰ ਵੀ ਭਾਰਤੀ ਸੀਮਾ ਵਿੱਚ ਨਹੀਂ ਵੱਸਣ ਦਿੱਤਾ।’ਉਨ੍ਹਾ ਨੇ ਕਿਹਾ ਕਿ ਉਤਰ ਤੋਂ ਦੱਖਣ ਤਕ ਅਤੇ ਪੂਰਬ ਤੋਂ ਪੱਛਮ ਤਕ ਭਾਰਤ ਦੀ ਸੀਮਾ ਸੁਰੱਖਿਅਤ ਹੈ।

Show More

Related Articles

Leave a Reply

Your email address will not be published. Required fields are marked *

Close