Canada

ਅਲਬਰਟਾ ਵਿਚ ਸੰਪਰਕ ਟ੍ਰੇਸਰ ਪ੍ਰਣਾਲੀ ਬੰਦ ਕਰਨ ਕਾਰਨ ਕੋਵਿਡ-19 ਕੇਸਾਂ ਵਿਚ ਹੋਇਆ ਵਾਧਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਵਿਚ ਕਾਂਟੈਕਟ ਟ੍ਰੇਸਰ ਸੂਬੇ ਵਿਚ ਕੋਵਿਡ-19 ਢਾਂਚੇ ਦੀ ਪੂਰੀ ਜਾਂਚ ਕਰਨਾ ਬੰਦ ਕਰਨ ਦੇ ਸੂਬੇ ਦੇ ਫੈਸਲੇ ਖਿਲਾਫ ਬੋਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚ ਸੰਕਰਮਣ ਅਤੇ ਪਹਿਲਾਂ ਤੋਂ ਹੀ ਹਾਵੀ ਸਿਹਤ ਸੰਭਾਲ ਪ੍ਰਣਾਲੀ ’ਤੇ ਇਸ ਕਾਰਨ ਵਧੇਰੇ ਦਬਾਅ ਪੈ ਰਿਹਾ ਹੈ। ਕਾਂਟੈਕਟ ਟ੍ਰੇਸਰ ਸੂਬੇ ਦੇ ਡੇੇਟਾਬੇਸ ਵਿਚ ਕੋਵਿਡ-19 ਦੇ ਪੋਜੀਟਿਵ ਮਾਮਲਿਆਂ ਦੇ ਲੈਬਾਰਟਰੀ ਪ੍ਰੀਖਣ ਦਰਜ ਕਰਦੇ ਹਨ। ਪੋਜੀਟਿਵ ਪਾਏ ਜਾਣ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕਾਂ ਦਾ ਡੇਟਾ ਤਿਆਰ ਕਰਕੇ ਉਨ੍ਹਾਂ ਨੂੰ ਆਈਸੋਲੇਟ ਹੋਣ ਲਈ ਸਲਾਹ ਦਿੱਤੀ ਜਾਂਦੀ ਹੈ ਜਿਸ ਕਾਰਨ ਕੋਵਿਡ-19 ਦੀ ਸੰਕਰਮਣ ਕੜੀ ਨੂੰ ਤੋੜਿਆ ਜਾਂਦਾ ਹੈ। ਸੰਕਰਮਿਤ ਮਰੀਜ਼ ਨਾਲ ਸੰਬੰਧਤ ਅਦਾਰਿਆਂ ਅਤੇ ਸਕੂਲਾਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ।
ਪਰ 29 ਜੁਲਾਈ ਨੂੰ ਅਲਬਰਟਾ ਦੇ ਸਿਹਤ ਵਿਭਾਗ ਦੀ ਮੁਖੀ ਡਾ. ਦੀਨਾ ਹਿੰਸ਼ਾ ਨੇ ਐਲਾਨ ਕੀਤਾ ਕਿ ਅਲਬਰਟਾ ਹੈਲਥ ਸਰਵਿਸਿਜ (ਏ. ਐਚ. ਐਸ.) ਨੇ ਮਾਮਲਿਆਂ ਦੀ ਜਾਂਚ ਅਤੇ ਸੰਪਰਕ ਟ੍ਰੈਸਿੰਗ ਟੀਮਾਂ ਨੂੰ ਛੋਟਾ ਕਰ ਦਿੱਤਾ ਹੈ ਅਤੇ ਸੰਪਰਕ ਟ੍ਰੇਸਰ ਹੁਣ ਕੋਵਿਡ-19 ਦੇ ਸੰਪਰਕ ਦੇ ਬਾਰੇ ਕਰੀਬੀ ਸੂਤਰਾਂ ਨੂੰ ਸੂਚਿਤ ਨਹੀਂ ਕਰਦੇ ਹਨ।
ਉਦੋਂ ਤੋਂ ਅਲਬਰਟਾ ਵਿਚ ਮਾਮਲਿਆਂ ਦੀ ਗਿਣਤੀ 1626 ਤੋਂ ਵੱਧ ਕੇ 13495 ਹੋ ਗਈ ਹੈ। ਅਗਸਤ 16 ਅਤੇ 22 ਦਰਮਿਆਨ 1.16 ਤੋਂ 1.23 ਦੀ ਦਰ ਨਾਲ ਕੇਸਾਂ ਵਿਚ ਵਾਧਾ ਹੋਇਆ ਹੈ। ਜਿਸ ਦਾ ਮਤਲਬ ਹੈ ਕਿ ਹਰੇਕ ਸੰਕਰਮਿਤ ਵਿਅਕਤੀ ਘੱਟੋ ਘੱਟ ਇਕ ਹੋਰ ਵਿਅਕਤੀ ਨੂੰ ਸੰਕਰਮਿਤ ਕਰੇਗਾ।
26 ਅਗਸਤ ਤੋਂ 1 ਸਤੰਬਰ ਤੱਕ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ਵਿਚੋਂ ਲਗਭਗ 83 ਫੀਸਦੀ ਨੂੰ ਅਣਜਾਣ ਦੇ ਤੌਰ ’ਤੇ ਨੋਟੀਫਾਈ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਸੰਪਰਕ ਟ੍ਰੇਸਰ ਇਹ ਨਿਰਧਾਰਤ ਨਹੀਂ ਕਰਦੇ ਹਨ ਕਿ ਉਹ ਕਿਵੇਂ ਫੈਲ ਗਏ ਸੀ।

Show More

Related Articles

Leave a Reply

Your email address will not be published. Required fields are marked *

Close