Canada

ਐਨ. ਡੀ. ਪੀ. ਅਤੇ ਕੰਜਰਵੇਟਿਵ ਕੈਨੇਡਾ ਦੀ ਚੋਟੀ ਦੀਆਂ ਫਿਕਰਾਂ ਦਾ ਜਵਾਬ ਦੇਣ ਦੇ ਲਈ ਬੇਹਤਰ ਸਥਿਤੀ ਵਿਚ : ਸਰਵੇਖਣ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਮਾਰੂ ਪਬਲਿਕ ਓਪੀਨੀਅਨ ਦੇ ਇਕ ਨਵੇਂ ਸਰਵੇਖਣ ਦੇ ਅਨੁਸਾਰ ਸੰਘੀ ਚੋਣਾਂ ਦੇ ਸ਼ੁਰੂਆਤੀ ਦਿਨਾਂ ਵਿਚ ਕੈਨੇਡੀਆਈ ਲੋਕਾਂ ਦਰਮਿਆਨ ਚੋਟੀ ਦਾ ਮੁੱਦਾ ਕਿਫਾਇਤੀ ਅਤੇ ਰਹਿਣ-ਸਹਿਣ ਦੀ ਕੀਮਤ ਵਿਚ ਸੁਧਾਰ ਕਰਨਾ ਹੈ, ਜਿਸ ਨੂੰ 28 ਫੀਸਦੀ ਪੋਲ ਕੀਤੇ ਗਏ ਕੈਨੇਡੀਅਨਾ ਨੇ ਉਨ੍ਹਾਂ ਦੀਆਂ ਪ੍ਰਮੁੱਖ ਦੋ ਫਿਕਰਾਂ ਵਿਚੋਂ ਇਕ ਦੱਸਿਆ ਹੈ।
ਇਸ ਤੋਂ ਬਾਅਦ ਵਾਤਾਵਰਣ ਦੀ ਸੰਭਾਲ, ਗ੍ਰੀਨਹਾਊਸ ਗੈਸਾਂ ਨੂੰ ਘਟਾਉਣਾ ਅਤੇ ਜਲਵਾਯੂ ਤਬਦੀਲੀ ਨੂੰ ਉਲਟਾਉਣਾ ਆਦਿ ਮੁੱਦਿਆਂ ’ਤੇ 23 ਫੀਸਦੀ ਕੈਨੇਡੀਅਨਾਂ ਨੇ ਆਪਣੀ ਫਿਕਰ ਜ਼ਾਹਿਰ ਕੀਤੀ। 19 ਫੀਸਦੀ ਲੋਕਾਂ ਨੇ ਸੰਘੀ ਸਰਕਾਰ ਦੇ ਖਰਚ ਨੂੰ ਘੱਟ ਕਰਨ ਦੀ ਵਕਾਲਤ ਕੀਤੀ ਅਤੇ 17 ਫੀਸਦੀ ਲੋਕਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਅਰਥਵਿਵਸਥਾ ਨੂੰ ਵਧਾਉਣਾ ’ਤੇ ਜ਼ੋਰ ਦਿੱਤਾ।
ਮਾਰੂ ਨੇ 1511 ਲੋਕਾਂ ਨੂੰ ਇਸ ਸਰਵੇਖਣ ਵਿਚ ਸ਼ਾਮਲ ਕੀਤਾ ਸੀ। ਸਰਵੇ ਵਿਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੋ ਮੁੱਦਿਆਂ ਜਾਂ ਜ਼ਰੂਰਤਾਂ ਦੀ ਚੋਣ ਕਰਨ ਦੇ ਲਈ ਕਿਹਾ ਗਿਆ ਸੀ ਜਿਨ੍ਹਾਂ ਨੂੰ ਉਹ ਰਾਜਨੇਤਾਵਾਂ ਰਾਹੀਂ ਸੰਬੋਧਿਤ ਕਰਨਾ ਚਾਹੁੰਦੇ ਹਨ ਅਤੇ ਮੌਜੂਦਾ ਸਮੇਂ ਵਿਚ ਆਪਣੀ ਵੋਟ ਨੂੰ ਪਸੰਦੀਦਾ ਅਕਾਰ ਦੇ ਰਹੇ ਹਨ। 13 ਤੋਂ 15 ਅਗਸਤ ਦਰਮਿਆਨ ਆਨਲਾਈਨ ਪੈਨਲਿਸਟਾਂ ਦੇ ਨਮੂਨੇ ਦਾ ਸਰਵੇਖਣ ਕੀਤਾ ਗਿਆ। ਸਰਵੇ ਵਿਚ ਸ਼ਾਮਲ ਲੋਕਾਂ ਦੀ ਵਿਚਾਰਧਾਰਾ ਐਨ. ਡੀ. ਪੀ. ਅਤੇ ਕੰਜਰਵੇਟਿਵ ਦੇ ਪੱਖ ਵਿਚ ਹੋ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close