International

ਜਦੋਂ ਮਾਵਾਂ ਨੇ ਆਪਣੇ ਜਿਗਰ ਦੇ ਟੁਕੜੇ ਬਰਤਾਨਵੀ ਜਵਾਨਾਂ ਵੱਲ ਉਛਾਲੇ* ਕਿਹਾ , “ਇਨ੍ਹਾਂ ਨੂੰ ਬਚਾਅ ਲਵੋ”

ਤਾਲਿਬਾਨ ਦੇ ਸ਼ਿਕੰਜੇ ਵਿਚ ਆਏ-ਅਫਗਾਨਿਸਤਾਨ ਵਿਚ ਫਸੇ ਬਰਤਾਨਵੀ ਲੋਕਾਂ ਅਤੇ ਲੋੜਵੰਦਾਂ ਲਈ ਪੁੱਜੀ ਇੰਗਲੈਂਡ ਦੀ ਫੌਜ ਨੂੰ ਉਸ ਵੇਲੇ ਦਿਲ ਨੂੰ ਧੂਹ ਪਾਉਣ ਵਾਲੇ ਦ੍ਰਿਸ਼ ਵੇਖਣੇ ਪਏ, ਜਦੋ ਹਾਮਿਦ ਕਰਜ਼ਈ ਇੰਟਰਨੈਸ਼ਨਲ ਹਵਾਈ ਅੱਡੇ ਦੇ ਰਸਤੇ ‘ਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸਾਹਮਣੇ ਆਏ ਜਦੋਂ ਅਫਗਾਨ ਮਾਵਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਵੱਲ ਸੁੱਟਣ ਲੱਗੀਆਂ ਕਿ ਸਾਡੇ ਦਿਲ ਦੇ ਟੁਕੜਿਆਂ ਨੂੰ ਕਿਸੇ ਪ੍ਰਕਾਰ ਬਚਾ ਲਵੋ ਤਾਂ ਕਿ ਤਾਲਿਬਾਨ ਦੇ ਜ਼ੁਲਮ ਨਾ ਸਹਿਣ ਕਰਨੇ ਪੈਣ ਕਿਉਂਕਿ ਲੋਕ ਤਾਲਿਬਾਨ ਦੇ ਕਬਜੇ ਹੇਠ ਆਪਣੇ ਮਾੜੇ ਭਵਿੱਖ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਫਗਾਨ ਮਾਵਾਂ ਬੇਚੈਨ ਹਨ ਅਤੇ , ਉਨ੍ਹਾਂ ਨੂੰ ਤਾਲਿਬਾਨ ਦਾ ਤਸ਼ੱਦਦ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਰੋਂਦਿਆਂ ਆਖਿਆ ਕਿ “ਸਾਡੇ ਬੱਚਿਆਂ ਨੂੰ ਬਚਾਓ ਅਤੇ ਉਹਨਾਂ ਨੂੰ ਸਾਡੇ ਵੱਲ ਸੁੱਟ ਦਿੱਤਾ। ਇਸ ਦੌਰਾਨ ਕੁਝ ਬੱਚੇ ਕੰਡਿਆਲੀ ਤਾਰ’ ‘ਤੇ ਡਿੱਗ ਪਏ।ਇਹ ਬਹੁਤ ਭਿਆਨਕ ਮੰਜ਼ਰ ਸੀ।ਬ੍ਰਿਟਿਸ਼ ਰਾਜਦੂਤ ਸਰ ਲੌਰੀ ਬ੍ਰਿਸਟੋ ਨੇ ਦੱਸਿਆ ਕਿ ਐਮਰਜੈਂਸੀ ਬ੍ਰਿਟਿਸ਼ ਏਅਰ ਉਡਾਨ ਵਿੱਚਸੈਂਕੜੇ ਲੋਕ ਬਾਹਰ ਗਏ। ਜਿਕਰਯੋਗ ਹੈ ਕਿ ਇਸ ਸਮੇਂ ਬਰਤਾਨਵੀ ਫੌਜ ਦੇ
ਜਵਾਨ ਬ੍ਰਿਟਿਸ਼ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢ ਰਹੇ ਹਨ ਜਿਨ੍ਹਾਂ ਨੇ 20 ਸਾਲਾਂ ਦੀ ਲੜਾਈ ਦੌਰਾਨ ਸਰਕਾਰ ਲਈ ਕੰਮ ਕੀਤਾ ਸੀ।ਫੋਟੋ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਬੱਚਾ ਭੀੜ ਵਿੱਚੋਂ ਲੰਘ ਰਿਹਾ ਹੈ ਅਤੇ ਉਸਨੂੰ ਕੰਡਿਆਲੀ ਤਾਰ ਤੋਂ ਉੱਪਰ ਦੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ ਕਿ ਹਥਿਆਰਬੰਦ ਬਲ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਬਿਨਾਂ ਨਹੀਂ ਲੈ ਸਕਦੇ ਪਰ ਉਨਾਂ ਨੇ ਭਰੋਸਾ ਦਿਵਾਇਆ ਕਿ ਯੂਕੇ ਸਰਕਾਰ ਪਰਿਵਾਰਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਜਹਾਜ਼ਾਂ ਵਿੱਚ ਲਿਜਾਣਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਬਰਤਾਨਵੀ ਸਰਕਾਰ ਨੇ ਆਪਣੀ ਫੌਜ ਨੂੰ ਮਾਨਵਤਾ ਦੇ ਆਧਾਰ ਉਤੇ ਜੂਝਣ ਲਈ ਆਖਿਆ ਹੈ।

Show More

Related Articles

Leave a Reply

Your email address will not be published. Required fields are marked *

Close