Canada

ਕੈਲਗਰੀ ਪੁਲਸ ਅਧਿਕਾਰੀ ’ਤੇ ਬੇਕਸੂਰ ਮਹਿਲਾ ਨਾਲ ਕੁੱਟਮਾਰ ਤੇ ਗਿ੍ਰਫਤਾਰ ਕਰਨ ਦਾ ਦੋਸ਼

ਕੈਲਗਰੀ (ਦੇਸ ਪੰਜਾਬ ਟਾਈਮਜ਼)- ਇਕ ਕੈਲਗਰੀ ਪੁਲਸ ਅਧਿਕਾਰੀ ’ਤੇ ਇਕ ਮਹਿਲਾ ਨੇ ਜ਼ਬਰਦਸਤੀ ਖਿੱਚ ਧੂਹ ਕਰਨ ਅਤੇ ਗਿ੍ਰਫਤਾਰੀ ਦੇ ਦੌਰਾਨ ਲੱਤ ਮਾਰਨ ਦਾ ਦੋਸ਼ ਲਗਾਇਆ ਹੈ ਜਦੋਂਕਿ ਉਸ ਮਹਿਲਾ ਦਾ ਕੋਈ ਕਸੂਰ ਨਹੀਂ ਸੀ।
ਕੈਲਗਰੀ ਪੁਲਸ ਸੇਵਾ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਅਧਿਕਾਰੀ ਪੁਲਸ ਫੋਰਸ ਦੀ ਕੈਨਾਈਨ ਯੂਨਿਟ ਦਾ ਮੈਂਬਰ ਹੈ ਅਤੇ ਉਸ ਦੇ ਪੁਲਸ ਡਾਗ ਨੇ ਵੀ ਮਹਿਲਾ ਨੂੰ ਜ਼ਮੀਨ ’ਤੇ ਡਿੱਗੇ ਹੋਏ ਵੱਢ ਦਿੱਤਾ।
ਕਾਸਟ ਕੀਗਨ ਮੇਟਸ ਜੋ 12 ਸਾਲ ਤੋਂ ਸੀ. ਪੀ. ਐਸ. ਦੇ ਨਾਲ ਹੈ, ’ਤੇ ਹਥਿਆਰ ਨਾਲ ਹਮਲਾ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਸੀ. ਪੀ. ਐਸ. ਨੇ ਕਿਹਾ ਕਿ ਇਸ ਘਟਨਾ ਦੇ ਤੁਰੰਤ ਬਾਅਦ ਉਸ ਨੂੰ ਕੈਨਾਈਨ ਯੂਨਿਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਮੌਜੂਦਾ ਸਮੇਂ ਵਿਚ ਉਸ ਨੂੰ ਵੇਤਨ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਮੈਟਜ ਨੇ ਉਸ ਮਹਿਲਾ ਦਾ ਪਿੱਛਾ ਕੀਤਾ ਜਦੋਂ ਉਹ ਮਹਿਲਾ ਰਾਤ ਨੂੰ ਕਰੀਬ 11 ਵਜੇ ਆਪਣੀ ਕਾਰ ਚਲਾ ਰਹੀ ਸੀ। 20 ਫਰਵਰੀ ਨੂੰ ਅਧਿਕਾਰੀ ਨੇ ਨੋਟ ਕੀਤਾ ਕਿ ਕਾਰ ਦੀ ਲਾਇਸੰਸ ਪਲੇਟ ਦੇ ਅਨੁਸਾਰ ਇਹ ਚੋਰੀ ਹੋ ਗਈ ਸੀ। ਮਹਿਲਾ ਨੇ 34 ਐਵੇਨਿਊ ਐਨ. ਈ. ਦੇ 1200 ਬਲਾਕ ’ਚ ਇਕ ਇਮਾਰਤ ਦੇ ਸਾਹਮਣੇ ਆਪਣੀ ਕਾਰ ਖੜ੍ਹੀ ਕੀਤੀ। ਜਦੋਂ ਉਹ ਕਾਰ ਵਿਚੋਂ ਬਾਹਰ ਨਿਕਲੀ ਤਾਂ ਮੇਟਜ ਉਸ ਕੋਲ ਪਹੁੰਚਿਆ ਅਤੇ ਉਸ ਨੂੰ ਜ਼ਮੀਨ ’ਤੇ ਲੇਟਣ ਲਈ ਕਿਹਾ। ਮਹਿਲਾ ਨੇ ਜਦੋਂ ਕਾਰਨ ਪੁੱਛਿਆ ਅਤੇ ਲੇਟਣ ਤੋਂ ਮਨ੍ਹਾ ਕੀਤਾ ਤਾਂ ਮੇਟਜ਼ ਨੇ ਕਥਿਤ ਤੌਰ ’ਤੇ ਜ਼ਬਰਦਸਤੀ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸ ਦੀ ਪਿੱਠ ’ਤੇ ਲੱਤ ਮਾਰੀ। ਉਥੇ ਪੁਲਸ ਦੇ ਕੁੱਤੇ ਨੇ ਵੀ ਉਸ ਨੂੰ ਕੱਟ ਦਿੱਤਾ।
ਬਾਅਦ ਵਿਚ ਅਧਿਕਾਰੀਆਂ ਨੂੰ ਪਤਾ ਚੱਲਿਆ ਕਿ ਅਸਲ ਵਿਚ ਉਹ ਲਾਇਸੰਸ ਪਲੇਟ ਸਵੈਪ ਦੀ ਸ਼ਿਕਾਰ ਸੀ। ਉਸ ਦੀ ਜਾਣਕਾਰੀ ਦੇ ਬਿਨਾਂ ਉਸ ਦੇ ਵਾਹਨ ਤੋਂ ਪਲੇਟ ਲੈ ਲਈ ਗਈ ਸੀ ਅਤੇ ਉਸ ਨੂੰ ਚੋਰੀ ਦੀ ਕਾਰ ਨਾਲ ਬਦਲ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close