Canada

ਕੈਨੇਡਾ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਜਾਇਜ਼ ਸਰਕਾਰ ਵਜੋਂ ਮਾਨਤਾ ਨਹੀਂ ਦੇਵੇਗਾ : ਜਸਟਿਨ ਟਰੂਡੋ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਦਾ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਜਾਇਜ਼ ਸਰਕਾਰ ਵਜੋਂ ਮਾਨਤਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਕਈ ਘੰਟੇ ਬਾਅਦ ਕੰਜ਼ਰਵੇਟਿਵਾਂ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਹੋ ਜਿਹਾ ਹੀ ਐਲਾਨ ਕੀਤਾ।
ਫੈਡਰਲ ਇਲੈਕਸ਼ਨ ਕੈਂਪੇਨ ਦੇ ਤੀਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕੈਨੇਡੀਅਨਜ਼ ਨੂੰ ਚੇਤੇ ਕਰਵਾਇਆ ਕਿ 20 ਸਾਲ ਪਹਿਲਾਂ ਵੀ ਜਦੋਂ ਤਾਲਿਬਾਨ ਨੇ ਪਹਿਲੀ ਵਾਰੀ ਅਫਗਾਨਿਸਤਾਨ ਉੱਤੇ ਕਬਜਾ ਕੀਤਾ ਸੀ ਉਸ ਸਮੇਂ ਵੀ ਕੈਨੇਡਾ ਨੇ ਤਾਲਿਬਾਨ ਨੂੰ ਸਰਕਾਰ ਦਾ ਦਰਜਾ ਨਹੀਂ ਸੀ ਦਿੱਤਾ। ਉਨ੍ਹਾਂ ਆਖਿਆ ਕਿ ਤਾਲਿਬਾਨ ਨੇ ਜਮਹੂਰੀ ਤੌਰ ਉੱਤੇ ਚੁਣੀ ਹੋਈ ਸਰਕਾਰ ਨੂੰ ਧੱਕੇ ਨਾਲ ਪਾਸੇ ਕਰਕੇ ਦੇਸ਼ ਉੱਤੇ ਕਬਜਾ ਕੀਤਾ ਹੈ ਤੇ ਕੈਨੇਡੀਅਨ ਕਾਨੂੰਨ ਤਹਿਤ ਤਾਲਿਬਾਨ ਅੱਤਵਾਦੀ ਜਥੇਬੰਦੀ ਹੈ।ਟਰੂਡੋ ਨੇ ਆਖਿਆ ਕਿ ਇਸ ਸਮੇਂ ਸਾਡਾ ਸਾਰਾ ਧਿਆਨ ਅਫਗਾਨਿਸਤਾਨ ਵਿੱਚੋਂ ਲੋਕਾਂ ਨੂੰ ਬਾਹਰ ਕੱਢਣਾ ਹੈ। ਤਾਲਿਬਾਨ ਨੂੰ ਏਅਰਪੋਰਟ ਤੱਕ ਲੋਕਾਂ ਦੀ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ।
ਅਫਗਾਨਿਸਤਾਨ ਵਿੱਚ ਕੰਮ ਕਰਨ ਵਾਲੇ ਕਈ ਕੈਨੇਡੀਅਨ ਕੱਲ੍ਹ ਏਅਰ ਸੈਨੇਗਲ ਦੀ ਫਲਾਈਟ ਉੱਤੇ ਕੈਨੇਡਾ ਪਰਤ ਆਏ ਸਨ। ਕਲੋਨ, ਜਰਮਨੀ ਤੋਂ ਕੈਨੇਡਾ ਪਹੁੰਚੀ ਫਲਾਈਟ ਪੰਜਵੀਂ ਅਜਿਹੀ ਫਲਾਈਟ ਸੀ ਜਿਸ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਨਾਲ ਨਾਲ ਉਹ ਅਫਗਾਨੀ ਵੀ ਕੈਨੇਡਾ ਪਹੁੰਚੇ ਜਿਨ੍ਹਾਂ ਨੇ ਕੈਨੇਡੀਅਨ ਆਰਮਡ ਫੋਰਸਿਜ਼ ਤੇ ਕੈਨੇਡੀਅਨ ਅੰਬੈਸੀ ਦੀ ਮਦਦ ਕੀਤੀ ਸੀ। ਕੈਨੇਡੀਅਨ ਸਰਕਾਰ ਵੱਲੋਂ 4 ਅਗਸਤ ਤੋਂ ਐਮਰਜੰਸੀ ਫਲਾਈਟਸ ਸ਼ੁਰੂ ਕੀਤੀਆਂ ਗਈਆਂ ਸਨ।

Show More

Related Articles

Leave a Reply

Your email address will not be published. Required fields are marked *

Close