CanadaSports

ਕੈਨੇਡਾ ਦੀ ਮਹਿਲਾ ਰੋਇੰਗ ਟੀਮ ਨੇ ਜਿੱਤਿਆ ਓਲੰਪਿਕ ਗੋਲਡ ਮੈਡਲ

ਕੈਲਗਰੀ/ਟੋਕੀਓ (ਦੇਸ ਪੰਜਾਬ ਟਾਈਮਜ਼)-  ਕੈਨੇਡਾ ਦੀ ਮਹਿਲਾਵਾਂ ਦੀ ਅੱਠ ਮੈਂਬਰੀ ਰੋਇੰਗ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਸੋਨ ਤਮਗੇ ਉੱਤੇ ਕਬਜ਼ਾ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਸ਼ੁੱਕਰਵਾਰ ਨੂੰ ਸੀਅ ਫੌਰੈਸਟ ਵਾਟਰਵੇਅ ਵਿੱਚ ਹੋਏ ਇਸ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੀਆਂ ਰੋਅਰਜ਼ ਨੇ ਪੰਜ ਮਿੰਟ 59·13 ਸੈਕਿੰਡ ਵਿੱਚ ਪਹਿਲਾਂ ਲਾਈਨ ਪਾਰ ਕਰਕੇ ਇਹ ਮੁਕਾਬਲਾ ਜਿੱਤ ਲਿਆ। ਰੋਇੰਗ ਮੁਕਾਬਲੇ ਵਿੱਚ ਕੈਨੇਡਾ ਨੂੰ 1992 ਦੀਆਂ ਬਾਰਸਲੋਨਾ ਖੇਡਾਂ ਤੋਂ ਬਾਅਦ ਪਹਿਲੀ ਵਾਰੀ ਸੋਨ ਤਮਗਾ ਹਾਸਲ ਹੋਇਆ ਹੈ।
ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਚੀਨ ਨੂੰ ਕਾਂਸੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਇਸ ਵਾਰੀ ਕੈਨੇਡਾ ਨੇ ਟੋਕੀਓ ਓਲੰਪਿਕਸ ਵਿੱਚ ਦੋ ਰੋਇੰਗ ਮੈਡਲ ਹਾਸਲ ਕੀਤੇ ਹਨ। ਵੀਰਵਾਰ ਨੂੰ ਮਹਿਲਾਵਾਂ ਦੇ ਡਬਲਜ਼ ਮੁਕਾਬਲੇ ਵਿੱਚ ਵਿਕਟੋਰੀਆ ਦੀ ਕੈਲੇਹ ਫਿਲਮਰ ਤੇ ਸਰ੍ਹੀ, ਬੀਸੀ ਦੀ ਹਿਲੇਰੀ ਜੈਨਸਨਜ਼ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।

Show More

Related Articles

Leave a Reply

Your email address will not be published. Required fields are marked *

Close