InternationalPunjab

ਸਿੱਖਸ ਆਫ ਅਮੈਰਿਕਾ ਨੇ ਪੰਜਾਬ-ਹਰਿਆਣਾ ਬਾਰਡਰ ’ਤੇ ਹੜ ਪ੍ਰਭਾਵਿਤ ਪਿੰਡ ਹਾਂਡਾ ’ਚ ਲਗਾਇਆ ਮੈਡੀਕਲ ਕੈਂਪ

ਵਾਸ਼ਿੰਗਟਨ  (ਰਾਜ ਗੋਗਨਾ)- ਬੀਤੇਂ ਦਿਨੀਂ ਅਮਰੀਕਾ ਆਧਾਰਿਤ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਵਲੋਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਮਨੁੱਖਤਾ ਦੇ ਭਲਾਈ ਦੇ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ ਅਤੇ ਵਿਦੇਸ਼ਾਂ ’ਚ ਸਿੱਖੀ ਦੀ ਵੱਖਰੀ ਪਛਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਸਿੱਖਸ ਆਫ ਅਮੈਰਿਕਾ ਨੇ ਜਿੱਥੇ ਹੜ ਪ੍ਰਭਾਵਿਤ ਇਲਾਕਿਆਂ ’ਚ ਰਾਸ਼ਨ ਦੀ ਸੇਵਾ ਕੀਤੀ ਉੱਥੇ ਵਿਚਾਰ ਬਣਾਇਆ ਗਿਆ ਕਿ ਇਹਨਾਂ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ ਹੋਇਆ ਹੈ ਸੋ ਇੱਥੇ ਮੈਡੀਕਲ ਕੈਂਪ ਲਗਾਏ ਜਾਣ। ਇਸੇ ਸੋਚ ਅਧੀਨ ਬੀਤੇ ਦਿਨੀਂ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰੈਜ਼ੀਡੈਂਟ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰੈਜ਼ੀਡੈਂਟ ਬਲਜਿੰਦਰ ਸਿੰਘ ਸ਼ੰਮੀ ਅਤੇ ਆਲ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਦਿਆਂ ਯਤਨਾਂ ਨਾਲ ਸਿੱਖਸ ਆਫ ਅਮੈਰਿਕਾ ਵਲੋਂ ਪੰਜਾਬ-ਹਰਿਆਣਾ ਬਾਰਡਰ ’ਤੇ ਹੜ ਪ੍ਰਭਾਵਿਤ ਪਿੰਡ ਹਾਂਡਾ ’ਚ ਮੈਡੀਕਲ ਕੈਂਪ ਲਗਾਇਆ ਗਿਆ। ਇੱਥੇ ਦੱਸਣਯੋਗ ਹੈ ਕਿ ਹੜ ਕਾਰਨ ਇਹ ਪਿੰਡ ਬਾਕੀ ਦੇਸ਼ ਨਾਲੋਂ ਕੱਟਿਆ ਜਾ ਚੱੁਕਾ ਸੀ ਪਰ ਸਿੱਖਸ ਫਾਰ ਅਮੈਰਿਕਾ ਦੇ ਵਾਲੰਟੀਅਰ ਇੱਥੇ ਪਹੁੰਚ ਕੇ ਦਵਾਈਆਂ ਦੀ ਸੇਵਾ ਕਰਨ ਵਿਚ ਕਾਮਯਾਬ ਰਹੇ। ਬਹੁਤ ਹੀ ਚੁਣੌਤੀ ਭਰੇ ਹਾਲਾਤਾਂ ਵਿਚ ਡਾ. ਰਮਾ ਸਹਿਗਲ, ਡਾ. ਅਸ਼ੋਕ ਸਹਿਗਲ ਅਤੇ ਡਾ. ਅਨਿਲ ਕਪੂਰ ਵਲੋਂ ਬਾਖੂਬੀ ਡਾਕਟਰੀ ਸੇਵਾਵਾਂ ਨਿਭਾਈਆਂ ਗਈਆਂ। ਇਸ ਕੈਂਪ ਦੌਰਾਨ 300 ਤੋਂ ਵੱਧ ਮਰੀਜ਼ਾਂ ਨੇ ਕੈਂਪ ਦਾ ਲਾਭ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ ਅਮੈਰਿਕਾ ਆਉਣ ਵਾਲੇ ਸਮੇਂ ’ਚ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਤਿਆਰ-ਬਰ-ਤਿਆਰ ਹੈ।

Show More

Related Articles

Leave a Reply

Your email address will not be published. Required fields are marked *

Close