National

2-18 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦਾ ਟ੍ਰਾਈਲ ਪੂਰਾ ਹੋਣ ਦੇ ਕਰੀਬ

ਨਵੀਂ ਦਿੱਲੀ : ਜਾਇਡਸ ਕੈਡਿਲਾ (Zydus Cadila) ਦੀ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਦਿੱਲੀ ਹਾਈਕੋਰਟ ’ਚ ਅਹਿਮ ਜਾਣਕਾਰੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ’ਚ ਦਰਜ ਆਪਣੇ ਹਲਫ਼ਨਾਮੇ ’ਚ ਕਿਹਾ ਹੈ ਕਿ 12 ਤੋਂ 18 ਉਮਰ ਵਰਗ ਲਈ ਟੈਸਟ ਪੂਰਾ ਹੋਣ ਦੇ ਕਰੀਬ ਹੈ। ਉਥੇ ਹੀ, ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੋਵੈਕਸੀਨ ਦੇ ਟੈਸਟਾਂ ਨੂੰ ਪੂਰਾ ਹੋਣ ਦਿਓ, ਜੇਕਰ ਸੰਪੂਰਨ ਟੈਸਟਾਂ ਬਿਨਾਂ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਤਾਂ ਉਹ ਖ਼ਤਰਨਾਕ ਹੋਵੇਗਾ। ਦੱਸ ਦੇਈਏ ਕਿ ਇਹ ਵੈਕਸੀਨ 12-18 ਸਾਲ ਦੀ ਉਮਰ ਵਰਗ ਨੂੰ ਲੱਗਣੀ ਹੈ।

ਕੋਵਿਡ ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐੱਨਕੇ ਅਰੋੜਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜਾਇਡਸ ਕੈਡਿਲਾ ਦੀ ਵੈਕਸੀਨ ਦਾ ਟ੍ਰਾਈਲ ਕਰੀਬ-ਕਰੀਬ ਪੂਰਾ ਹੋ ਚੁੱਕਾ ਹੈ। ਜੁਲਾਈ ਦੇ ਅੰਤ ਤਕ ਜਾਂ ਅਗਸਤ ’ਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਇਸਨੂੰ ਲਗਾਏ ਜਾਣ ਦੀ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਸਮੇਂ ’ਚ ਸਾਡਾ ਉਦੇਸ਼ ਰੋਜ਼ਾਨਾ ਇਕ ਕਰੋੜ ਵੈਕਸੀਨ ਡੋਜ਼ ਲਗਾਉਣ ਦਾ ਹੈ।

Show More

Related Articles

Leave a Reply

Your email address will not be published. Required fields are marked *

Close