International

ਯੂਰਪ ‘ਚ ਗਰਮੀ ਦਾ ਕਹਿਰ, ਹੁਣ ਤਕ ਦੇ ਸਿਖਰਲੇ ਤਾਪਮਾਨ ਨਾਲ ਵਧਿਆ ਖਤਰਾ

ਰੋਮ: ਇਟਲੀ ‘ਚ ਸਿਸਲੀ ਆਈਲੈਂਡ ‘ਤੇ 48.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਸੀਐਨਐਨ ਨੇ ਦੱਸਿਆ ਕਿ ਇਟਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਅਧਿਕਾਰਤ ਤੌਰ ‘ਤੇ ਵਿਸ਼ਵ ਮੌਸਮ ਸੰਗਠਨ  ਵੱਲੋਂ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੱਸ ਦੇਈਏ ਇਟਲੀ ਤੇ ਗ੍ਰੀਸ ਦੇ ਕਈ ਹਿੱਸਿਆਂ ‘ਚ ਲੱਗੀ ਅੱਗ ਕਾਰਨ ਹਾਲਾਤ ਖਰਾਬ ਹਨ। ਕੁਝ ਪਿੰਡ ਤਾਂ ਖਤਮ ਹੀ ਹੋ ਗਏ ਹਨ।

ਮੌਸਮ ਵਿਗਿਆਨੀ ਮੈਨੂਅਲ ਮਾਜੋਲੋਨੀ ਨੇ ਕਿਹਾ ਕਿ ਜੇਕਰ ਇਹ ਅੰਕੜਾ ਸਹੀ ਮੰਨਿਆ ਜਾਂਦਾ ਹੈ ਤਾਂ ਇਹ 10 ਜੁਲਾਈ, 1977 ਨੂੰ ਗ੍ਰੀਸ ਦੇ ਅਥੇਂਸ ‘ਚ ਮਾਪੇ ਗਏ 48 ਡਿਗਰੀ ਦੇ ਪਿਛਲੇ ਰਿਕਾਰਡ ਨੂੰ ਤੋੜ ਦੇਵੇਗਾ। ਸਿਸਲੀ ਦਾ ਇਹ ਤਾਪਮਾਨ ਯੂਰਪ ‘ਚ ਦਰਜ ਕੀਤਾ ਗਿਆ ਹੁਣ ਤਕ ਦਾ ਸਿਖਰਾ ਤਾਪਮਾਨ ਹੋ ਸਕਦਾ ਹੈ।

ਵਿਗਿਆਨੀਆਂ ਦੇ ਮੁਤਾਬਕ ਇਹ ਜਲਵਾਯੂ ਸੰਕਟ ਹੈ ਜੋ ਗਰਮ ਹਵਾਵਾਂ ਤੇ ਅੱਗ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਗਰਮ ਮੌਸਮ ਦੀ ਵਜ੍ਹਾ ਨਾਲ ਹਾਲ ਹੀ ਦੇ ਹਫਤਿਆਂ ‘ਚ ਦੱਖਣੀ ਯੂਰੋਪ ਭਰ ‘ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਵਜ੍ਹਾ ਨਾਲ ਇਟਲੀ ਦੇ ਸਾਡੋਰਨੀਆ ਦੀਪ ਨੂੰ ਵੀ ਨੁਕਾਸਨ ਹੋਇਆ ਹੈ। ਇਸ ਤੋਂ ਇਲਾਵਾ ਗ੍ਰੀਸ ‘ਚ ਵੀ ਜੰਗਲਾਂ ‘ਚ ਲੱਗੀ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close