Punjab

ਪਟਿਆਲਾ ਦੀਆਂ ਦੋ ਨਗਰ ਕੌਂਸਲਾਂ ਦੇ 3 ਬੂਥਾਂ ’ਤੇ ਮੁੜ ਪਈਆਂ ਵੋਟਾਂ

ਮੋਹਾਲੀ-  ਮੋਹਾਲੀ ’ਚ 14 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਨਹੀਂ ਹੋਵੇਗੀ। ਪੰਜਾਬ ਇਲੈਕਸ਼ਨ ਕਮਿਸ਼ਨ ਨੇ ਇਸ ’ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ ਡੇਰਾਬੱਸੀ, ਖਰੜ ਤੇ 7 ਕੌਂਸਲਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਨਗਰ ਕੌਂਸਲ ਸਮਾਣਾ ਤੇ ਪਾਤੜਾਂ ਦੇ ਤਿੰਨ ਬੂਥਾਂ ’ਤੇ ਅੱਜ ਮੁੜ ਵੋਟਾਂ ਪਈਆਂ, ਜੋ ਕਿ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ।
ਮੋਹਾਲੀ ਦੇ ਵਾਰਡ ਨੰਬਰ-10 ਦੇ ਬੂਥ-32 ਤੇ 33 ਵਿੱਚ ਵੋਟਿੰਗ ਦੌਰਾਨ ਧਾਂਦਲੀ ਦੇ ਦੋਸ਼ ਲੱਗਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਨਾਲ ਹੀ ਇਨ੍ਹਾਂ ਦੋਵਾਂ ਬੂਥਾਂ ’ਤੇ ਬੁੱਧਵਾਰ ਭਾਵ 17 ਫਰਵਰੀ ਨੂੰ ਮੁੜ ਵੋਟਿੰਗ ਹੋਵੇਗੀ। ਜਿਸ ਵਾਰਡ ਨੰਬਰ-10 ਵਿੱਚ ਵੋਟਿੰਗ ਦੌਰਾਨ ਧਾਂਦਲੀ ਦਾ ਦੋਸ਼ ਲੱਗਾ ਹੈ, ਉੱਥੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ ਮੈਦਾਨ ਵਿੱਚ ਹਨ।
ਦੱਸ ਦੇਈਏ ਕਿ ਵਾਰਡ ਨੰਬਰ-10 ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਦੋਸ਼ ਲਾਇਆ ਸੀ ਕਿ ਬੂਥ ਨੰਬਰ-32 ਅਤੇ 33 ਵਿੱਚ ਵੋਟਿੰਗ ਦੌਰਾਨ ਧਾਂਦਲੀ ਹੋਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਤੇ ਫ਼ੈਸਲਾ ਆਉਣਾ ਬਾਕੀ ਹੈ। ਪਰ ਇਸ ਵਿਚਕਾਰ ਪੰਜਾਬ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਕਦਮ ਚੁੱਕਦੇ ਹੋਏ 17 ਫਰਵਰੀ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ’ਤੇ ਰੋਕ ਲਾ ਦਿੱਤੀ ਹੈ। ਦੋਵਾਂ ਬੂਥਾ ’ਤੇ ਹੁਣ ਮੁੜ ਵੋਟਿੰਗ 17 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਪਹਿਲਾਂ ਤੋਂ ਤੈਅ ਪ੍ਰੋਗਰਾਮ ਦੀ ਬਜਾਏ ਪੂਰੇ ਮੋਹਾਲੀ ਨਗਰ ਨਿਗਮ ਲਈ ਵੋਟਾਂ ਦੀ ਗਿਣਤੀ ਹੁਣ 18 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close