Canada

ਕੈਨੇਡਾ ਵਿਚ ਬਰਫਬਾਰੀ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ, ਹਾਦਸੇ ਦੀਆਂ ਘਟਨਾਵਾਂ ਵੀ ਵਾਪਰੀਆਂ

ਕੈਲਗਰੀ (ਦੇਸ ਪੰਜਾਬ ਟਾਈਮਜ਼)-:  ਠੰਢ ਦੇ ਇਸ ਮੌਸਮ ਵਿਚ ਭਾਵੇਂ ਇਸ ਵਾਰ ਇੱਥੇ ਸੁੱਕੀ ਠੰਢ ਜਿਆਦਾ ਪੈ ਰਹੀ ਹੈ ਅਤੇ ਆਸ ਤੋਂ ਉਲਟ ਹੁਣ ਤੱਕ ਬਰਫਬਾਰੀ ਤੋਂ ਲਗਭਗ ਬਚਾਅ ਹੀ ਰਹਿਣ ਕਰਕੇ ਮੌਸਮ ਸਾਫ ਸੁਥਰਾ ਹੀ ਚਲ ਰਿਹਾ ਹੋਣ ਕਾਰਨ ਲੋਕਾਂ ਵਿਚ ਵੀ ਖੁਸ਼ੀ ਪਾਈ ਜਾ ਰਹੀ ਹੈ ਪਰ ਬੀਤੇ ਕੱਲ੍ਹ• ਆਏ ਬਰਫੀਲੇ ਤੁਫਾਨ ਨੇ ਜਿੱਥੇ ਇਕ ਦਮ ਜਨਜੀਵਨ ਦੀ ਚਾਲ ਕਾਫੀ ਧੀਮੀ ਕਰ ਦਿੱਤੀ ਉੱਥੇ ਹੀ ਬਰਫਬਾਰੀ ਅਤੇ ਤਿਲਕਣ ਤੋਂ ਬੇਖ਼ਬਰ ਅਤੇ ਅਵੇਸਲੇ ਹੋਏ ਅਨੇਕਾਂ ਹੀ ਲੋਕ ਤੇਜ਼ ਰਫਤਾਰ ਵਹੀਕਲ ਚਲਾਉਂਦੇ ਹੋਏ ਹਾਦਸਿਆਂ ਦਾ ਵੀ ਸ਼ਿਕਾਰ ਹੋਏ | ਇਸ ਬਰਫੀਲੇ ਤੁਫਾਨ ਕਾਰਨ ਜਿੱਥੇ ਛੋਟੀਆਂ ਸੜਕਾਂ ਅਤੇ ਹਾਈਵੇਜ਼ (ਰਾਜਮਾਰਗਾਂ) ‘ਤੇ ਲੰਮੇ-ਲੰਮੇ ਜਾਮ ਲੱਗ ਗਏ ਉੱਥੇ ਹੀ ਕਈ ਭਿਆਨਕ ਹਾਦਸੇ ਹੋਣ ਕਾਰਨ ਲੰਮੇ ਰੂਟਾਂ ‘ਤੇ ਚੱਲਣ ਵਾਲੇ ਡਰਾਈਵਰਾਂ ਅਤੇ ਰਾਹਗੀਰਾਂ ਨੂੰ ਵੀ ਕਈ ਕਈ ਘੰਟੇ ਟ੍ਰੈਫਿਕ ਜਾਮ ‘ਚ ਫਸਣਾ ਪਿਆ |

Show More

Related Articles

Leave a Reply

Your email address will not be published. Required fields are marked *

Close