Canada

ਕੈਨੇਡਾ ਵਿਚ ਵਿਆਹੇ ਜੋੜਿਆਂ ਦੀ ਸਪਾਂਸਰਸ਼ਿਪ ਦੇ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਆਈ

ਕੈਲਗਰੀ (ਦੇਸ ਪੰਜਾਬ ਟਾਈਮਜ਼)-:  ਕੈਨੇਡਾ ਵਿਚ ਵਿਆਹਦੜਾਂ (ਪਤੀ/ਪਤਨੀ) ਦੀ ਸਪਾਂਸਰਸ਼ਿਪ ਦੇ ਕੇਸਾਂ ਦੇ ਨਿਪਟਾਰੇ ਵਿਚ ਬੀਤੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਤੇਜੀ ਆਈ ਸੀ ਜਿਸ ਨਾਲ ਬਹੁਤ ਸਾਰੇ ਜੋੜੇ ਕੈਨੇਡਾ ਵਿਚ ਇਕੱਠੇ ਹੋ ਸਕੇ ਹਨ ਅਤੇ ਜੋ ਕੇਸ ਪਾਸ ਹੋ ਚੁੱਕੇ ਹਨ ਉਨ੍ਹ•ਾਂ ਦੇ ਵੀਜ਼ੇ ਲਗਾਤਾਰ ਜਾਰੀ ਕੀਤੇ ਜਾ ਰਹੇ ਹਨ | ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਬੀਤੇ ਸਾਲ ਸਤੰਬਰ ਵਿਚ ਕਿਹਾ ਸੀ ਕਿ ਉਹ ਪਰਿਵਾਰਾਂ ਨੂੰ ਇਕੱਠੇ ਕਰਨ ਪ੍ਰਤੀ ਸੰਜੀਦਾ ਹਨ ਅਤੇ ਫੈਮਿਲੀ ਕਲਾਸ ਦੀਆਂ ਅਰਜ਼ੀਆਂ ਦੇ ਨਿਪਟਾਰੇ ਵਾਸਤੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ 66 ਫੀਸਦੀ ਸਟਾਫ ਵਧਾ ਦਿੱਤਾ ਗਿਆ ਸੀ | ਵਾਇਰਸ ਦੀ ਤਾਲਾਬੰਦੀ ਕਾਰਨ ਅਰਜ਼ੀਆਂ ਦਾ ਨਿਪਟਾਰਾ ਵੀ ਘੱਟ ਹੋ ਸਕਿਆ ਸੀ ਪਰ ਅਕਤੂਬਰ, ਨਵੰਬਰ ਤੇ ਦਸੰਬਰ 2020 ਦੌਰਾਨ ਲਗਭਗ 16000 ਅਰਜ਼ੀਆਂ ਨਿਪਟਾਈਆਂ ਜਾ ਸਕੀਆਂ, ਜਿਨ੍ਹ•ਾਂ ਵਿਚੋਂ 14816 ਮਨਜੂਰ ਕੀਤੀਆਂ ਗਈਆਂ, 837 ਰੱਦ ਹੋਈਆਂ ਅਤੇ 346 ਅਰਜੀਕਰਤਾਵਾਂ ਵਲੋਂ ਵਾਪਿਸ ਲੈ ਲਈਆਂ ਗਈਆਂ | ਇਨ੍ਹ•ਾਂ ਵਿਚ 75 ਫੀਸਦੀ ਅਰਜੀਆਂ ਕੈਨੇਡਾ ਤੋਂ ਬਾਹਰ ਰਹਿ ਰਹੇ ਵਿਆਂਹਦੜਾਂ ਦੀਆਂ ਸਨ | ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਅਜੇ ਵੀ ਅਪਲਾਈ ਕਰਨ ਤੋਂ ਨਿਪਟਾਰੇ ਤੱਕ ਡੇਢ ਕੁ ਸਾਲ ਦਾ ਸਮਾਂ ਲੱਗ ਸਕਦਾ ਹੈ |

Show More

Related Articles

Leave a Reply

Your email address will not be published. Required fields are marked *

Close