International

ਨਿਊਜ਼ੀਲੈਂਡ ‘ਚ 7.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਸੁਨਾਮੀ ਦੀ ਚੇਤਾਵਨੀ ਵਾਪਸ

ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਸਥਿਤ ਕੇਰਮਾਡੇਕ ਦੀਪ ਨੇੜੇ ਸਥਿਤ ਐਤਵਾਰ ਨੂੰ 7.2 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕੁਝ ਦੇਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ।
ਨਿਊਜ਼ੀਲੈਂਡ ਨਾਗਰਿਕ ਸੁਰੱਖਿਆ ਸੰਗਠਨ ਨੇ ਭੂਚਾਲ ਆਉਣ ਤੋਂ ਬਾਅਦ ਸ਼ੁਰੂਆਤੀ ਮਿੰਟਾਂ ਲਈ ਤੱਟਾਂ, ਬੰਦਰਗਾਹਾਂ ਅਤੇ ਛੋਟੀਆਂ ਕਿਸ਼ਤੀਆਂ ਲਈ ਖ਼ਤਰੇ ਦੀ ਚੇਤਾਵਨੀ ਜਾਰੀ ਕੀਤੀ ਸੀ ਪਰ ਅੱਠ ਮਿੰਟ ਬਾਅਦ ਇਸ ਚੇਤਾਵਨੀ ਨੂੰ ਵਾਪਸ ਲੈ ਲਿਆ ਗਿਆ।
ਸ਼ੁਰੂਆਤ ਵਿੱਚ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਪਰ ਅਮਰੀਕੀ ਭੂਵਿਗਿਆਨਕ ਸਰਵੇਖਣ ਨੇ ਬਾਅਦ ਵਿੱਚ ਇਸ ਦੀ ਤੀਬਰਤਾ 7.2 ਦੱਸੀ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਦੱਖਣੀ ਪ੍ਰਸ਼ਾਂਤ ਦੇ ਕਈ ਇਲਾਕਿਆਂ ਲਈ ਜਾਰੀ ਸੁਨਾਮੀ ਦੀ ਚੇਤਾਵਨੀ ਨੂੰ ਵਾਪਸ ਲੈ ਲਿਆ। ਪਰ ਕਿਹਾ ਕਿ ਜਿਥੇ ਭੂਚਾਲ ਆਇਆ ਹੈ ਉਸ ਦੇ ਆਲੇ ਦੁਆਲੇ ਤੱਟਵਰਤੀ ਇਲਾਕਿਆਂ ਵਿੱਚ ਸਮੁੰਦਰ ਵਿੱਚ ਮਾਮੂਲੀ ਉਤਾਰ ਚੜਾਅ ਹੋ ਸਕਦਾ ਹੈ।
ਭੂਚਾਲ ਸਵੇਰੇ 10 ਵਜ ਕੇ 55 ਮਿੰਟ (ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜ ਕੇ 25 ਮਿੰਟ) ਉਤੇ ਆਇਆ ਸੀ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਅੰਦਰ ਸੀ।

Show More

Related Articles

Leave a Reply

Your email address will not be published. Required fields are marked *

Close