International

ਡੱਗ ਫੋਰਡ ਦੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਚੱਲ ਰਹੇ ਹਨ ਲਿਬਰਲ : ਸਰਵੇਖਣ

ਓਨਟਾਰੀਓ, ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਓਨਟਾਰੀਓ ਵਿੱਚ ਲਿਬਰਲ ਅੱਗੇ ਚੱਲ ਰਹੇ ਹਨ। ਭਾਵੇਂ ਲਿਬਰਲ ਪਾਰਟੀ ਨੇ ਅਜੇ ਤੱਕ ਆਪਣਾ ਕੋਈ ਆਗੂ ਨਹੀਂ ਚੁਣਿਆ ਹੈ ਤੇ ਅਗਲੇ ਸੱਤ ਹਫਤਿਆਂ ਤੱਕ ਨਵਾਂ ਆਗੂ ਚੁਣੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ। ਪੋਲਾਰਾ ਸਟਰੈਟੇਜਿਕ ਇਨਸਾਈਟਸ ਸਰਵੇਖਣ ਅਨੁਸਾਰ, ਇਸ ਸਮੇਂ ਲਿਬਰਲ 33 ਫੀ ਸਦੀ, ਟੋਰੀਜ਼ 29 ਫੀ ਸਦੀ ਤੇ ਐਨਡੀਪੀ 27 ਫੀ ਸਦੀ ਉੱਤੇ ਚੱਲ ਰਹੇ ਹਨ ਜਦਕਿ ਗ੍ਰੀਨ ਪਾਰਟੀ ਨੌਂ ਫੀ ਸਦੀ ਨਾਲ ਫਾਡੀ ਹੈ। ਪੋਲਾਰਾ ਦੇ ਪ੍ਰੈਜ਼ੀਡੈਂਟ ਕ੍ਰੇਗ ਵੌਰਡਨ ਨੇ ਬੱੁਧਵਾਰ ਨੂੰ ਆਖਿਆ ਕਿ 2018 ਵਿੱਚ ਹਾਰ ਦਾ ਮੂੰਹ ਵੇਖਣ ਦੇ ਬਾਵਜੂਦ ਲਿਬਰਲ ਬ੍ਰੈਂਡ ਕਾਫੀ ਮਜ਼ਬੂਤ ਹੈ। ਵੌਰਡਨ ਨੇ ਨੋਟ ਕੀਤਾ ਕਿ ਲਿਬਰਲ 7 ਮਾਰਚ ਨੂੰ ਮਿਸੀਸਾਗਾ ਵਿੱਚ ਹੋਣ ਜਾ ਰਹੇ ਇਜਲਾਸ ਵਿੱਚ ਆਪਣਾ ਨਵਾਂ ਚੀਫ ਨਿਯੁਕਤ ਕਰਨਗੇ। ਇਸ ਮੁਕਾਬਲੇ ਵਿੱਚ ਐਮਪੀਪੀ ਮਾਈਕਲ ਕੋਟੋ ਤੇ ਮਿਤਜ਼ੀ ਹੰਟਰ, ਸਾਬਕਾ ਮੰਤਰੀ ਸਟੀਵਨ ਡੈਲ ਡੂਕਾ, ਸਾਬਕਾ ਉਮੀਦਵਾਰ ਕੇਟ ਗ੍ਰਾਹਮ ਤੇ ਐਲਵਿਨ ਤੇਜ਼ਦੋ ਤੋਂ ਇਲਾਵਾ ਵਕੀਲ ਬ੍ਰੈਂਡਾ ਹੌਲਿੰਗਸਵਰਥ ਸ਼ਾਮਲ ਹਨ। ਵੌਰਡਨ ਨੇ ਆਖਿਆ ਕਿ ਕਈ ਸਾਲਾਂ ਦੇ ਅਰਸੇ ਤੋਂ ਬਾਅਦ ਲਿਬਰਲ ਆਪਣੇ ਪਹਿਲਾਂ ਵਾਲੇ ਨੰਬਰ ਇੱਕ ਦੇ ਸਥਾਨ ਉੱਤੇ ਪਹੁੰਚੇ ਹਨ।

Show More

Related Articles

Leave a Reply

Your email address will not be published. Required fields are marked *

Close