National

ਭਾਰਤ ‘ਚ ਦਲਿਤ ਮਹਿਲਾ ਨਾਲ ਗੈਂਗਰੇਪ ਤੋਂ ਬਾਅਦ ਕੱਟੀ ਜੀਭ

ਪੰਦਰਾਂ ਦਿਨਾਂ ਤੋਂ ਬਾਅਦ ਲੜਕੀ ਹਾਰ ਗਈ ਜ਼ਿੰਦਗੀ ਨਾਲ ਜੰਗ

ਯੂ ਪੀ ਦੇ ਹਾਥਰਸ ਵਿੱਚ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਸਫਦਰਜੰਗ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ 19 ਸਾਲਾਂ ਲੜਕੀ ਦੇ ਨਾਲ 14 ਸਤੰਬਰ ਨੂੰ ਹਾਥਰਸ ਦੇ ਚੰਦਵਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਦਰਿੰਦਗੀ ਹੋਈ ਸੀ ਦਰਿੰਦਿਆਂ ਨੇ ਸ਼ਿਕਾਰ ਪੀੜਤਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਦਰਿੰਦਿਆਂ ਨੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ ਪੀੜਤਾਂ ਪਿਛਲੇ ਦੋ ਹਫ਼ਤੇ ਤੋਂ ਅਲੀਗੜ੍ਹ ਦੇ ਜੇ ਐੱਨ ਮੈਡੀਕਲ ਕਾਲਜ ਵਿੱਚ ਭਰਤੀ ਸੀ ਉੱਥੇ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਣ ਤੇ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ । ਇਸ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਲੇਕਿਨ ਸ਼ੁਰੂਆਤ ਵਿੱਚ ਪੁਲਿਸ ਦੀ ਕਾਰਵਾਈ ਤੇ ਸਵਾਲ ਵੀ ਉੱਠੇ ਚੌਥੇ ਆਰੋਪੀ ਨੂੰ ਪੁਲਸ ਨੇ ਸ਼ਨੀਵਾਰ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ ਸ਼ਨੀਵਾਰ ਨੂੰ ਹੀ ਕੋਤਵਾਲੀ ਇੰਚਾਰਜ ਨੂੰ ਲਾਈਨ ਹਾਜਰ ਵੀ ਕੀਤਾ ਗਿਆ ਘਟਨਾ ਤੋਂ ਬਾਅਦ ਉੱਨੀ ਸਤੰਬਰ ਨੂੰ ਪੀੜਤਾ ਦਾ ਬਿਆਨ ਲੈਣ ਦੇਖ ਭਾਲ ਕਰਨ ਵਾਲੇ ਸੀ ਓ ਸਾਦਾਬਾਦ ਮਹਿਲਾ ਕਾਂਸਟੇਬਲ ਨਾਲ ਅਲੀਗੜ੍ਹ ਦੇ ਜੇ ਐੱਨ ਕਾਲਜ ਗਏ ਤਾਂ ਲੜਕੀ ਦੀ ਹਾਲਤ ਜਿਆਦਾ ਠੀਕ ਨਹੀਂ ਸੀ ਪੀੜਤਾ ਇਸ਼ਾਰਿਆਂ ਇਸ਼ਾਰਿਆਂ ਵਿਚ ਖੁਦ ਉੱਪਰ ਹੋਏ ਹਮਲੇ ਅਤੇ ਬਦਤਮੀਜ਼ੀ ਕੀਤੇ ਜਾਣ ਦੀਆਂ ਗੱਲਾਂ ਹੀ ਦੱਸ ਸਕੀ ਜਿਸ ਉੱਪਰ ਹਮਲੇ ਦੇ ਨਾਲ ਨਾਲ ਵੀਹ ਸਤੰਬਰ ਨੂੰ ਛੇੜਖ਼ਾਨੀ ਦੀ ਧਾਰਾ ਵਧਾਈ ਗਈ ਮੌਜੂਦਾ ਸੀ ਉ ਸਾਦਾਬਾਦ ਮਾਮਲੇ ਵਿੱਚ ਇੱਕੀ ਸਤੰਬਰ ਨੂੰ ਬਿਆਨ ਦਰਜ ਕਰਨ ਪਹੁੰਚੇ ਤਾਂ ਉਸ ਸਮੇਂ ਵੀ ਪਰਿਵਾਰ ਨੇ ਦੱਸ ਦਿੱਤਾ ਕਿ ਬੇਟੀ ਦੀ ਹਾਲਤ ਠੀਕ ਨਹੀਂ ਹੈ ਸੀ ਓ ਨੇ 22 ਸਤੰਬਰ ਨੂੰ ਫਿਰ ਮਹਿਲਾ ਆਰਕਸ਼ੀ ਨਾਲ ਪਹੁੰਚ ਕੇ ਪੀੜਤਾ ਦਾ ਬਿਆਨ ਦਰਜ ਕੀਤਾ ਜਿਸ ਵਿੱਚ ਉਸ ਨੇ ਇਸ਼ਾਰਿਆਂ ਇਸ਼ਾਰਿਆਂ ਵਿਚ ਆਪਣੇ ਨਾਲ ਹੋਈ ਦਰਿੰਦਗੀ ਨੂੰ ਬਿਆਨ ਕੀਤਾ ਇਸ ਤੋਂ ਬਾਅਦ ਮੁਕੱਦਮੇ ਵਿੱਚ ਸਮੂਹਿਕ ਬਲਾਤਕਾਰ ਦੀ ਧਾਰਾਵਾਂ ਦੇ ਤਹਿਤ ਚਾਰੇ ਆਰੋਪੀਆਂ ਨੂੰ ਜੇਲ੍ਹ ਭੇਜਿਆ ਗਿਆ

Show More

Related Articles

Leave a Reply

Your email address will not be published. Required fields are marked *

Close