Canada

ਅਗਲੇ ਹਫ਼ਤੇ ਤੱਕ ਕੋਰੋਨਾ ਦੇ 10 ਹਜ਼ਾਰ ਕੇਸ ਆ ਸਕਦੇ ਹਨ : ਡਾ. ਥੈਰੇਸਾ ਟਾਮ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਫੈਡਰਲ ਸਰਕਾਰ ਨੇ ਕੈਨੇਡਾ ‘ਚ ਕੋਵਿਡ-19 ਸਬੰਧੀ ਬਣਾਏ ਮਾਡਲ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜਿਸ ਦੇ ਅਨੁਸਾਰ ਅਗਲੇ ਸ਼ੁੱਕਰਵਾਰ ਤੱਕ ਕੈਨੇਡਾ ‘ਚ ਕੋਵਿਡ-19 ਦੇ 10,000 ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥੈਰੇਸਾ ਟਾਮ ਨੇ ਕਿਹਾ ਇਹ ਅੰਕੜੇ ਬੇਹੱਦ ਚਿੰਤਾਜਨਕ ਹਨ, ਮਹਾਂਮਾਰੀ ਦੌਰਾਨ ਅਰਥਵਿਵਸਥਾ ਨੂੰ ਖੁੱਲ੍ਹੀ ਰੱਖਣਾ ਵੀ ਜ਼ਰੂਰੀ ਹੈ ਪਰ ਮਹਾਂਮਾਰੀ ਨੂੰ ਕਾਬੂ ‘ਚ ਰੱਖਣਾ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਉਪਾਅ ਕਰਨ ਉਸ ਤੋਂ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ 20 ਸਾਲ ਤੋਂ 39 ਸਾਲ ਦੇ ਲੋਕ ਕੈਨੇਡਾ ‘ਚ ਇਸ ਮਹਾਂਮਾਰੀ ਦੀ ਚਪੇਟ ‘ਚ ਜ਼ਿਆਦਾ ਆ ਰਹੇ ਹਨ। ਉਨ੍ਹਾਂ ਕਿਹਾ ਜਿਹੜੇ ਅੰਕੜੇ ਸਾਹਮਣੇ ਆ ਰਹੇ ਹਨ ਜੇਕਰ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਦੇਸ਼ ‘ਚ ਮਹਾਂਮਾਰੀ ਦੇ ਵਾਪਸ ਆਉਣ ਦੀ ਸੰਭਾਵਨਾ ਵੀ ਵੱਧਦੀ ਜਾ ਰਹੀ ਹੈ। ਮੰਗਲਵਾਰ ਸਵੇਰ ਤੱਕ ਕੈਨੇਡਾ ‘ਚ ਕੁਲ 146,406 ਕੇਸਾਂ ਸਨ ਇਸਦੇ ਨਾਲ ਹੀ 9232 ਮੌਤਾਂ ਹੋਈਆਂ ਜਦੋਂ ਕਿ ਕੁਲਾਂ ਕੇਸਾਂ ‘ਚੋਂ 126,234 ਲੋਕਾਂ ਹੁਣ ਤੱਕ ਠੀਕ ਹੋ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close