International

ਕਰੋਨਾ ਕਾਰਨ ਦੁਨੀਆਂ ਭਰ ਦੇ ਕਾਮਿਆਂ ਦੀ ਇਨਕਮ ਹੋਈ 3500 ਅਰਬ ਡਾਲਰ ਘਟੀ

ਕੋਵਿਡ-19 ਮਹਾਂਮਾਰੀ ਦੀ ਮਾਰ ਨਾਲ 2020 ਦੀ ਪਹਿਲੀ ਤਿੰਨ ਤਿਮਾਹੀਆਂ ‘ਚ ਵਿਸ਼ਵ ਪੱਧਰ ‘ਤੇ ਕਾਮਿਆਂ ਦੀ ਆਮਦਨ ‘ਚ 10.7 ਫੀਸਦੀ ਜਾਂ 3,500 ਅਰਬ ਡਾਲਰ ਦੀ ਜਬਰਦਸਤ ਗਿਰਾਵਟ ਆਈ ਹੈ। ਅੰਤਰਰਾਸ਼ਟਰੀ ਕਾਮਿਆਂ ਦੇ ਸੰਗਠਨ (ਆਈ.ਐਲ.ਓ.) ਨੇ ਇਹ ਜਾਣਕਾਰੀ ਦਿੱਤੀ। ਆਈ.ਐਲ.ਓ. ਨੇ ਮਹਾਂਮਾਰੀ ਨਾਲ ਦੁਨੀਆਂ ਭਰ ‘ਚ ਕੰਮਕਾਜ ਦੀ ਸਥਿਤੀ ‘ਤੇ ਆਪਣੀ ਰਿਪੋਰਟ ‘ਚ ਕਿਹਾ ਕੋਵਿਡ-19 ਦੀ ਵਜ੍ਹਾ ਨਾਲ ਕਾਮਿਆਂ ਨੂੰ ਘੰਟਿਆਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਦੁਨੀਆਂ ਭਰ ‘ਚ ਕਾਮਿਆਂ ਦੀ ਆਮਦਨੀ ‘ਚ ਗਿਰਾਵਟ ਆਈ ਹੈ।
ਵਿਸ਼ਵ ਪੱਧਰ ‘ਤੇ 2020 ਦੀ ਪਹਿਲੀ ਤਿੰਨ ਤਿਮਾਹੀਆਂ ‘ਚ 2019 ਸਮੇਂ ਦੌਰਾਨ ਕਾਮਿਆਂ ਦੀ ਕਮਾਈ 10.7 ਫੀਸਦੀ ਜਾਂ 3,500 ਅਰਬ ਡਾਲਰ ਘੱਟ ਗਈ ਹੈ। ਇਨ੍ਹਾਂ ਅੰਕੜਿਆਂ ‘ਚ ਸਰਕਾਰੀ ਉਪਾਅ ਨਾਲ ਉਪਲਬਧ ਕਰਵਾਇਆ ਗਿਆ ਆਮਦਨ ਸਮਰਥਨ ਸ਼ਾਮਿਲ ਨਹੀਂ ਹੈ। ਆਈ.ਐਲ.ਓ. ਨੇ ਕਿਹਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਮਧਿਅਮ ਵਰਗ ਆਮਦਨ ਵਾਲੇ ਦੇਸ਼ਾਂ ‘ਚ ਹੋਇਆ ਹੈ। ਇਥੇ ਕਾਮਿਆਂ ਦੀ ਆਮਦਨ ਦਾ ਨੁਕਸਾਨ 15.1 ਫੀਸਦੀ ਤੱਕ ਪਹੁੰਚ ਗਿਆ। ਆਈ.ਐਲ.ਓ. ਮਾਨਿਟਰ ਕੋਵਿਡ-19 ਅਤੇ ਕਾਮਿਆਂ ਦੀ ਦੁਨੀਆਂ ਦੇ ਛੇਵੇਂ ਸੰਸਕਰਣ ‘ਚ ਕਿਹਾ ਗਿਆ ਹੈ ਕਿ 2020 ਦੇ ਪਹਿਲੇ 9 ਮਹੀਨਿਆਂ ‘ਚ ਕਾਰਜ ਘੰਟਿਆਂ ਦਾ ਨੁਕਸਾਨ ਪਹਿਲਾ ‘ਚ ਲਗਾਏ ਗਏ ਅੰਦਾਜ਼ਿਆਂ ਤੋਂ ਵੱਧ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close