Canada

ਪਿ੍ਰੰਸ ਫਿਲਪ ਦਾ 99 ਸਾਲ ਦੀ ਉਮਰ ਵਿਚ ਦੇਹਾਂਤ, ਕੈਲਗਰੀ ਸੂਬੇ ਨਾਲ ਸਨ ਉਨ੍ਹਾਂ ਦੀਆਂ ਕਈ ਯਾਦਾਂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪਿ੍ਰੰਸ ਫਿਲਿਪ ਜਿਨ੍ਹਾਂ ਦਾ 99 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ, ਕੈਲਗਰੀ ਲਈ ਕੋਈ ਅਜਨਬੀ ਨਹੀਂ ਸੀ। ਉਹ ਰਾਣੀ ਦੇ ਨਾਲ ਕਈ ਵਾਰ ਕੈਲਗਰੀ ਦੀ ਯਾਤਰਾ ’ਤੇ ਆਉਂਦੇ ਰਹਿੰਦੇ ਸੀ।
ਪਿ੍ਰੰਸ ਫਿਲਿਪ ਦੀ ਪਹਿਲੀ ਫੇਰੀ ਅਕਤੂਬਰ 1951 ਵਿਚ ਹੋਈ ਸੀ, ਜਦੋਂ ਉਹ ਅਤੇ ਉਸ ਸਮੇਂ ਦੀ ਰਾਜਕੁਮਾਰੀ ਕੁਈਨ ਐਲੀਜਾਬੇਥ ਰੋਡੀਓ ਸਮਾਗਮਾਂ ਅਤੇ ਚੱਕ ਰੇਸਾਂ ਦੇ ਵਿਸ਼ੇਸ਼ ਸਟੈਂਪਡੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ।
ਉਹ ਸਿਟੀ ਦੁਆਰਾ ਉਸ ਸਮੇਂ ਦੇ ਮੇਅਰ ਡੌਨ ਮੈਕ ਨੂੰ ਮਿਲਣ ਅਤੇ ਗੈਸਟ ਰਜਿਸਟਰ ’ਤੇ ਦਸਤਖਤ ਕਰਨ ਲਈ ਵੀ ਰੁੱਕ ਗਏ। ਪਿ੍ਰੰਸ ਫਿਲਿਪ ਨੇ ਐਡਮੋਂਟਨ, ਲੇਥਬਿ੍ਰਜ ਅਤੇ ਅਲਬਰਟਾ ਦੇ ਕਈ ਹਿੱਸਿਆਂ ਵਿਚ ਰਾਣੀ ਦੇ ਨਾਲ ਕਈ ਵਾਰ ਯਾਤਰਾ ਕੀਤੀ। 2005 ਵਿਚ ਅਲਬਰਟਾ ਦੇ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਉਹ ਕੈਨੇਡਾ ਆਏ ਸਨ।

Show More

Related Articles

Leave a Reply

Your email address will not be published. Required fields are marked *

Close