Entertainment

‘ਸ਼ਿਕਾਰਾ’ ਦਾ ਦਮਦਾਰ ਟ੍ਰੇਲਰ ਜਾਰੀ,

ਕਸ਼ਮੀਰੀ ਪੰਡਿਤਾਂ ਦੇ ਉਜਾੜੇ ਦੇ ਦਰਦ ਨੂੰ ਬਿਆਨ ਕਰਦੀ ਵਿਧੁ ਵਿਨੋਦ ਚੋਪੜਾ ਦੀ ਫਿਲਮ ‘ਸ਼ਿਕਾਰਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ‘ਚ 4 ਲੱਖ ਤੋਂ ਵੱਧ ਕਸ਼ਮੀਰੀ ਪੰਡਿਤਾਂ ਦੇ ਘਾਟੀ ਤੋਂ ਭੱਜਣ ਦੇ ਦਰਦ ਨੂੰ ਵਿਖਾਇਆ ਜਾਵੇਗਾ। ਫਿਲਮ ਦਾ ਡਾਇਰੈਕਸ਼ਨ ਅਤੇ ਪ੍ਰੋਡਕਸ਼ਨ ਵਿਧੁ ਵਿਨੋਦ ਚੋਪੜਾ ਹੀ ਰਹ ਰਹੇ ਹਨ। ਫਿਲਮ 7 ਫਰਵਰੀ 2020 ਨੂੰ ਰਿਲੀਜ਼ ਹੋਵੇਗੀ।ਫਿਲਮ ਦਾ ਟ੍ਰੇਲਰ ਇੱਕ ਪ੍ਰੇਮੀ ਜੋਰੇ ਵਿਚਕਾਰ ਹੋ ਰਹੀ ਸ਼ੇਰੋ-ਸ਼ਾਇਰੀ ਨਾਲ ਸ਼ੁਰੂ ਹੁੰਦਾ ਹੈ। ਉਸੇ ਸਮੇਂ ਅਚਾਨਕ ਸ਼ੋਰ ਹੁੰਦਾ ਵਿਖਾਈ ਦਿੰਦਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਨਿਕਲ ਸੜਕ ‘ਤੇ ਆ ਜਾਂਦੇ ਹਨ। ਟ੍ਰੇਲਰ ਦੇ ਸੀਨ ‘ਚ ਵਿਖਾਇਆ ਗਿਆ ਹੈ ਕਿ ਲੋਕਾਂ ਦੇ ਘਰਾਂ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਕੁੱਝ ਲੋਕ ਕਹਿੰਦੇ ਹਨ ਕਿ ਕਸ਼ਮੀਰੀ ਪੰਡਿਤਾਂ ਨੂੰ ਇੱਥੋਂ ਜਾਣਾ ਹੋਵੇਗਾ। ਫਿਲਮ ਦਾ ਟ੍ਰੇਲਰ ਅਸਲ ‘ਚ ਕਾਫੀ ਡਰਾਉਣ ਅਤੇ ਭਾਵੁਕ ਕਰ ਦੇਣ ਵਾਲਾ ਹੈ। ਖਾਸ ਗੱਲ ਇਹ ਹੈ ਕਿ ‘ਸ਼ਿਕਾਰਾ’ ਉਸ ਸਮੇਂ ਰਿਲੀਜ਼ ਹੋ ਰਹੀ ਹੈ, ਜਦੋਂ 6 ਮਹੀਨੇ ਪਹਿਲਾਂ ਧਾਰਾ 370 ਨੂੰ ਜੰਮੂ-ਕਸ਼ਮੀਰ ‘ਚੋਂ ਹਟਾਇਆ ਗਿਆ ਹੈ। ਇਹ ਫਿਲਮ ਦੀ ਕਹਾਣੀ ਸਾਲ 1990 ‘ਚ ਜਦੋਂ ਕਸ਼ਮੀਰ ਦੇ ਇੱਕ ਪੂਰੇ ਭਾਈਚਾਰੇ ਨੂੰ ਬੇਘਰ ਕਰ ਦਿੱਤਾ ਗਿਆ ਸੀ, ‘ਤੇ ਬਣੀ ਹੈ। ‘ਸ਼ਿਕਾਰਾ’ ਦੀ ਕਹਾਣੀ ਮੁਸ਼ਕਿਲ ਹਾਲਾਤਾਂ ‘ਚ ਡਟ ਕੇ ਮੁਕਾਬਲਾ ਕਰਨ ਦੀ ਕਹਾਣੀ ਹੈ।

Show More

Related Articles

Leave a Reply

Your email address will not be published. Required fields are marked *

Close