International

ਟਾਈਟ ਪੈਂਟ ਪਾਉਣ ਕਾਰਨ ਮਹਿਲਾ ਸੰਸਦ ਮੈਂਬਰ ਨੂੰ ਕੀਤਾ ਬੇਇੱਜ਼ਤ, ਨੈਸ਼ਨਲ ਅਸੈਂਬਲੀ ਤੋਂ ਕੱਢਿਆ ਬਾਹਰ

ਬਹੁਤ ਸਾਰੀਆਂ ਥਾਵਾਂ ‘ਤੇ ਅਸੀਂ ਖ਼ੁਦ ਨੂੰ ਆਜ਼ਾਦ ਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਪਰ ਉਸੇ ਜਗ੍ਹਾ ਇਕ ਛੋਟੀ ਜਿਹੀ ਚੀਜ਼ ਲਈ ਤੁਹਾਡਾ ਅਪਮਾਨ ਕਰ ਦਿੱਤਾ ਜਾਵੇ ਜਾਂ ਫਿਰ ਉੱਥੋਂ ਜਾਣ ਲਈ ਕਹਿ ਦਿੱਤਾ ਜਾਵੇ ਤਾਂ ਇਹ ਬੜੇ ਸ਼ਰਮ ਦੀ ਗੱਲ ਹੈ। ਕੁਝ ਅਜਿਹਾ ਹੀ ਮਾਮਲਾ ਤਨਜ਼ਾਨੀਆ ਦੀ ਸੰਸਦ ਦਾ ਹੈ। ਜਿੱਥੇ ਸਿਰਫ਼ ਇਕ ਟਾਈਟ ਟ੍ਰਾਊਜ਼ਰ ਪਾਉਣ ਕਾਰਨ ਮਹਿਲਾ ਸੰਸਦ ਮੈਂਬਰ ਨੂੰ ਨੈਸ਼ਨਲ ਅਸੈਂਬਲੀ ‘ਚੋਂ ਬਾਹਰ ਕਰ ਦਿੱਤਾ ਗਿਆ। ਜਾਣ ਕੇ ਤੁਹਾਨੂੰ ਵੀ ਹੈਰਾਨੀ ਹੋਈ ਹੋਵੇਗੀ ਪਰ ਇਹ ਸੱਚ ਹੈ।

31 ਸਾਲ ਦੀ ਮਹਿਲਾ ਸੰਸਦ ਮੈਂਬਰ ਕੋਂਡੈਸਟਰ ਮਿਸ਼ੇਲ ਜਦੋਂ ਮੰਗਲਵਾਰ ਨੂੰ ਪੂਰਬੀ ਅਫਰੀਕੀ ਦੇਸ਼ ਤਨਜ਼ਾਨੀਆਂ ਦੀ ਸੰਸਦ ਪੁੱਜੀ ਤਾਂ ਸਪੀਕਰ ਜੌਬ ਡੁਗਾਈ ਨੇ ਸਿਰਫ਼ ਇਸ ਲਈ ਉਨ੍ਹਾਂ ਨੂੰ ਸੰਸਦ ‘ਚ ਬੈਠਣ ਨਹੀਂ ਦਿੱਤਾ ਕਿਉਂਕਿ ਮਹਿਲਾ ਸੰਸਦ ਮੈਂਬਰ ਨੇ ਟਾਈਟ ਟ੍ਰਾਊਜ਼ਰ ਪਾਇਆ ਸੀ। ਸਪੀਕਰ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਜਾਓ ਠੀਕ ਢੰਗ ਨਾਲ ਕੱਪੜੇ ਪਹਿਨ ਕੇ ਆਓ ਤੇ ਉਸ ਤੋਂ ਬਾਅਦ ਸੰਸਦ ‘ਚ ਆਓ। ਤੁਹਾਨੂੰ ਦੱਸ ਦੇਈਏ ਕਿ ਸਪੀਕਰ ਡੁਗਾਈ ਤੋਂ ਪਹਿਲਾਂ ਵੀ ਇਕ ਪੁਰਸ਼ ਸੰਸਦ ਮੈਂਬਰ ਹੁਸੈਨ ਅਮਾਰ ਨੇ ਵੀ ਕੁਝ ਅਜਿਹੀ ਹੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਸਾਡੀਆਂ ਕੁਝ ਭੈਣਾਂ ਅਜੀਬੋ-ਗ਼ਰੀਬ ਕੱਪੜੇ ਪਹਿਨ ਰਹੀਆਂ ਹਨ, ਇਹ ਸਮਾਜ ਨੂੰ ਕੀ ਦਿਖਾਉਣਾ ਚਾਹੁੰਦੀਆਂ ਹਨ?

Show More

Related Articles

Leave a Reply

Your email address will not be published. Required fields are marked *

Close