International

ਕਰੋਨਾ ਤੋਂ ਬਾਅਦ ਉੱਤਰੀ ਕੋਰੀਆ ‘ਤੇ ਰਹੱਸਮਈ ਬੁਖਾਰ ਦੀ ਮਾਰ, 21 ਲੋਕਾਂ ਦੀ ਮੌਤ

ਕੋਰੋਨਾ ਮਹਾਮਾਰੀ ਦਾ ਪਹਿਲੀ ਵਾਰ ਸਾਹਮਣਾ ਕਰ ਰਹੇ ਉੱਤਰੀ ਕੋਰੀਆ ‘ਚ ਸ਼ੁੱਕਰਵਾਰ ਨੂੰ ਰਹੱਸਮਈ ਬੁਖਾਰ ਨਾਲ ਪੀੜਤ 21 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਸੀਐਨਏ ਨਿਊਜ਼ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਕੀ ਨਵੀਆਂ ਮੌਤਾਂ ਕੋਵਿਡ ਕਾਰਨ ਹੋਈਆਂ ਹਨ। ਹਾਲਾਂਕਿ, ਕੇਸੀਐਨਏ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਵਿੱਚੋਂ ਇੱਕ ਦੀ ਮੌਤ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਹੋਈ ਹੈ।

ਕੇਸੀਐਨਏ ਨੇ ਕਿਹਾ ਕਿ ਅਪ੍ਰੈਲ ਦੇ ਅੰਤ ਤੋਂ ਦੇਸ਼ ਵਿੱਚ ਬੁਖਾਰ ਨਾਲ ਬਿਮਾਰ 2 ਲੱਖ 80 ਹਜ਼ਾਰ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਬੁਖਾਰ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਸੀਐਨਏ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਸ਼ਨੀਵਾਰ ਤੜਕੇ ਬੈਠਕ ਹੋਈ, ਜਿਸ ਵਿੱਚ ਰਾਸ਼ਟਰਪਤੀ ਕਿਮ ਜੋਂਗ ਉਨ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਕਿ ਇਹ ਬਿਮਾਰੀ ਦੇਸ਼ ਦੀ ਸਥਾਪਨਾ ਤੋਂ ਬਾਅਦ ਸਭ ਤੋਂ ਵੱਡੀ ਆਫ਼ਤ ਬਣ ਕੇ ਉੱਭਰੀ ਹੈ, ਪਰ ਇਸ ਨੂੰ ਰੋਕਿਆ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close