CanadaSports

WC 2019: ਆਸਟ੍ਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ

WC 2019: ਕ੍ਰਿਕਟ ਵਿਸ਼ਵ ਕੱਪ 2019 ਦੇ ਦੂਜੇ ਸੈਮੀਫ਼ਾਈਨਲ ਮੁਕਾਬਲੇ ਚ ਇੰਗਲੈਂਡ ਪੰਜ ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ ਨੂੰ 8 ਵਿਕੇਟਾਂ ਤੋਂ ਹਰਾ ਕੇ 27 ਸਾਲ ਮਗਰੋਂ ਫਾਈਨਲ ਚ ਪੁੱਜ ਗਿਆ ਹੈ।ਬਰਮਿੰਘਮ ਦੇ ਐਜਬੇਸਟਨ ਮੈਦਾਨ ’ਤੇ ਖੇਡੇ ਗਏ ਇਸ ਮੁਕਾਬਲੇ ਚ ਆਸਟ੍ਰੇਲੀਆ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਚ ਸਿਰਫ 223 ਦੌੜਾਂ ਤੇ ਢੇਰ ਹੋ ਗਈ।ਇਸਦੇ ਜਵਾਬ ਚ ਇੰਗਲੈਂਡ ਦੀ ਟੀਮ ਨੇ 17.5 ਓਵਰ ਬਾਕੀ ਰਹਿੰਦਿਆਂ 2 ਵਿਕੇਟਾਂ ਗੁਆ ਕੇ ਆਸਟ੍ਰੇਲੀਆ ਵਲੋਂ ਦਿੱਤਾ ਗਿਆ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਜੇਸਨ ਰਾਏ ਨੇ 85 ਦੌੜਾਂ ਮਾਰੀਆਂ। ਇਯੋਨ ਮਾਰਗਨ 45 ਅਤੇ ਜੋ ਰੂਟ 49 ਦੌੜਾਂ ਬਣਾ ਕੇ ਨਾਬਾਦ ਰਹੇ। ਜਾਨੀ ਬੇਅਰਸਟੋ ਨੇ 34 ਦੌੜਾਂ ਬਣਾਈਆਂ। ਆਸਟ੍ਰੇਲੀਆ ਵਲੋਂ ਸਟਾਰਕ ਅਤੇ ਕਮਿੰਸ ਨੂੰ 1-1 ਵਿਕੇਟ ਮਿਲੀ। ਹੁਣ ਇੰਗਲੈਂਡ ਦੀ ਟੀਮ ਫਾਈਨਲ ਚ 14 ਜੁਲਾਈ ਨੂੰ ਲਾਰਡਸ ਚ ਨਿਊਜ਼ੀਲੈਂਡ ਨਾਲ ਭਿੜੇਗੀ। ਨਿਊਜ਼ੀਲੈਂਡ ਨੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਚ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ਚ ਭਾਰਤ ਨੂੰ 18 ਦੌੜਾਂ ਤੋਂ ਹਰਾ ਕੇ ਫਾਈਨਲ ਚ ਆਪਣਾ ਸਥਾਨ ਪੱਕਾ ਕੀਤਾ।

Show More

Related Articles

Leave a Reply

Your email address will not be published. Required fields are marked *

Close