Canada

ਜਿਨਸੀ ਸ਼ੋਸ਼ਣ ਸਬੰਧੀ ਮੁਕੱਦਮੇ ਦੀ ਕੈਸ਼ ਸੈਟਲਮੈਂਟ ਲਈ ਰਾਜ਼ੀ ਹੋਈ ਆਰਸੀਐਮਪੀ

ਓਟਵਾ, 8 ਜੁਲਾਈ (ਪੋਸਟ ਬਿਊਰੋ) : ਆਪਣੇ ਰੈਂਕਸ ਵਿੱਚ ਜਿਨਸੀ ਸ਼ੋਸ਼ਣ ਦੇ ਚੱਲ ਰਹੇ ਮੁਕੱਦਮੇ ਦੇ ਸਬੰਧ ਵਿੱਚ ਆਰਸੀਐਮਪੀ ਕੈਸ਼ ਸੈਟਲਮੈਂਟ ਕਰਨ ਵਾਸਤੇ ਰਾਜ਼ੀ ਹੋ ਗਈ ਹੈ।
ਆਰਸੀਐਮਪੀ ਦੀ ਨਿਗਰਾਨੀ ਵਿੱਚ ਜਾਂ ਫੋਰਸ ਲਈ ਕੰਮ ਕਰਨ ਵਾਲੇ ਮਿਉਂਸਪਲ ਕਰਮਚਾਰੀਆਂ, ਕਾਂਟਰੈਕਟਰਜ਼ ਤੇ ਵਾਲੰਟੀਅਰਜ਼ ਵੱਲੋਂ ਲਿੰਗਕ ਤੇ ਜਿਨਸੀ ਸ਼ੋਸ਼ਣ ਤੇ ਪੱਖਪਾਤ ਦੇ ਸਬੰਧ ਵਿੱਚ ਫੈਡਰਲ ਕਲਾਸ ਐਕਸ਼ਨ ਮੁਕੱਦਮਾ ਕੀਤਾ ਗਿਆ ਸੀ। ਭਾਵੇਂ ਆਰਸੀਐਮਪੀ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ ਪਰ ਫੋਰਸ ਸੈਟਲਮੈਂਟ ਕਰਨ ਲਈ ਤਿਆਰ ਹੈ। ਇਸ ਸੈਟਲਮੈਂਟ ਤਹਿਤ ਯੋਗ ਪਾਏ ਜਾਣ ਵਾਲਿਆਂ ਨੂੰ 10,000 ਡਾਲਰ ਤੋਂ 220,000 ਡਾਲਰ ਦਾ ਮੁਆਵਜ਼ਾ ਮਿਲ ਸਕਦਾ ਹੈ।
ਮੁੱਖ ਮੁੱਦਈ ਚੈਰਿਲ ਟਿੱਲਰ ਸਮੇਤ ਦੋ ਹੋਰਨਾ ਮੁੱਦਈਆਂ ਦੀ ਕਾਉਂਸਲ ਤੇ ਕਲੇਨ ਲਾਯਰਜ਼ ਦੀ ਐਂਜੇਲਾ ਬੈਸਪਫਲੱਗ ਨੇ ਆਖਿਆ ਕਿ ਇਹ ਸੈਟਲਮੈਂਟ ਸੇਫ, ਕਾਨਫੀਡੈਂਸ਼ੀਅਲ ਤੇ ਆਜ਼ਾਦਾਨਾ ਕਲੇਮਜ਼ ਪ੍ਰਕਿਰਿਆ ਮੁਹੱਈਆ ਕਰਾਵੇਗੀ। ਇਸ ਸਮੇਂ ਗੈਰ ਮੁਨਾਫੇ ਵਾਲੀ ਸੰਸਥਾ, ਜੋ ਕਿ 10 ਆਰਸੀਐਮਪਵੀ ਡਿਟੈਚਮੈਂਟਸ ਤੇ ਸਸਕੈਚਵਨ ਦੀਆਂ ਅੱਠ ਫਰਸਟ ਨੇਸ਼ਨਜ਼ ਕਮਿਊਨਿਟੀਜ਼ ਨੂੰ ਸੇਵਾਵਾਂ ਦੇ ਰਹੀ ਹੈ, ਲਈ ਕੰਮ ਕਰਨ ਵਾਲੀ ਟਿੱਲਰ ਨੇ ਆਖਿਆ ਕਿ 2007 ਵਿੱਚ ਇੱਕ ਆਰਸੀਐਮਪੀ ਅਧਿਕਾਰੀ ਦੀ ਰਿਟਾਇਰਮੈਂਟ ਪਾਰਟੀ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਟਿੱਲਰ ਨੇ ਆਖਿਆ ਕਿ ਇਹ ਖਬਰ ਮਿਲਣ ਤੋਂ ਬਾਅਦ ਉਸ ਨੂੰ ਕਾਫੀ ਹੌਸਲਾ ਮਿਲਿਆ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਨਾਲ ਹੋਰਨਾਂ ਮਹਿਲਾਵਾਂ ਨੂੰ ਆਪਣੀ ਗੱਲ ਸੱਭ ਦੇ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ ਤੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲੱਗਣ ਦਾ ਸਫਰ ਵੀ ਸ਼ੁਰੂ ਹੋਵੇਗਾ। ਬੈਸਪਫਲੱਗ ਨੇ ਆਖਿਆ ਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ 1500 ਮਹਿਲਾਵਾਂ ਸਾਹਮਣੇ ਆਉਣਗੀਆਂ ਤੇ ਇਨ੍ਹਾਂ ਦਾਅਵਿਆਂ ਉੱਤੇ ਕੋਈ ਰੋਕ ਨਹੀਂ ਲਾਈ ਗਈ ਇਸ ਲਈ ਇਹ ਸੈਟਲਮੈਂਟ 100 ਮਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close