Entertainment

ਕਮਾਈ ਦਾ 90 ਫੀਸਦੀ ਹਿੱਸਾ ਦਾਨ ਕਰਦੇ ਹਨ ਸਲਮਾਨ ਖਾਨ

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਇਸ ਦੇ ਨਾਲ ਨਾਲ ਭਾਈਜਾਨ ਬਾਰੇ ਇਹ ਵੀ ਕਾਫੀ ਮਸ਼ਹੂਰ ਹੈ ਕਿ ਉਹ ਬਾਲੀਵੁੱਡ ਦੇ ਸਭ ਤੋਂ ਦਰਿਆਦਿਲ ਕਲਾਕਾਰ ਹਨ। ਜੇ ਕੋਈ ਵੀ ਆਪਣੀ ਪ੍ਰੋਬਲਮ ਲੈਕੇ ਸਲਮਾਨ ਕੋਲ ਜਾਵੇ ਤਾਂ ਸਲਮਨ ਉਸ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਦੇ।

ਇਹੀ ਨਹੀਂ ਸਲਮਾਨ ਦੀ ਦਰਿਆਦਿਲੀ ਇੰਨੀਂ ਜ਼ਿਆਦਾ ਹੈ ਕਿ ਉਹ ਆਪਣੀ ਕਮਾਈ ਦਾ 90 ਪਰਸੈਂਟ ਹਿੱਸਾ ਦਾਨ ਦੇ ਦਿੰਦੇ ਹਨ। ਸਲਮਾਨ ਆਪਣੀ ਕਮਾਈ ਦਾ ਸਿਰਫ 10 ਪਰਸੈਂਟ ਹਿੱਸਾ ਹੀ ਆਪਣੇ ਕੋਲ ਰੱਖਦੇ ਹਨ। ਇਹ ਅਸੀਂ ਨਹੀਂ ਕਹਿ ਰਹੇ। ਇੰਨੀਂ ਦਿਨੀਂ ਸਲਮਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਛਾਇਆ ਹੋਇਆ ਹੈ, ਜਿਸ ਵਿੱਚ ਉਹ ਖੁਦ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਆਪਣੀ ਕਮਾਈ ਦੇ 10 ਪਰਸੈਂਟ ਹਿੱਸੇ ਨੂੰ ਹੀ ਹੱਥ ਲਗਾਉਂਦੇ ਹਨ।

ਸਲਮਾਨ ਖਾਨ ਦੀ ਕੁੱਲ ਜਾਇਦਾਦ ਬਾਰੇ ਗੱਲ ਕੀਤੀ ਜਾਏ ਤਾਂ ਉਹ 335 ਮਿਲੀਅਨ ਡਾਲਰ ਦੇ ਮਾਲਕ ਹਨ। ਯਾਨਿ ਕਿ ਕੁੱਲ 2850 ਕਰੋੜ (ਭਾਰਤੀ ਰੁਪਏ) ਦੇ ਮਾਲਕ ਹਨ। ਰਿਪੋਰਟ ਮੁਤਾਬਕ ਸਲਮਾਨ ਦੀ ਇੱਕ ਮਹੀਨੇ ਦੀ ਕਮਾਈ 16 ਕਰੋੜ ਤੋਂ ਜ਼ਿਆਦਾ ਹੈ।

 

Show More

Related Articles

Leave a Reply

Your email address will not be published. Required fields are marked *

Close