Entertainment

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੈਨੇਡਾ ਦੀ ਨਾਗਰਿਕਤਾ ਛੱਡਣ ਦਾ ਕੀਤਾ ਐਲਾਨ

ਨਵੀਂ ਦਿੱਲੀ   : ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਲਈ ਸਭ ਕੁਝ ਹੈ। ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਛੱਡ ਕੇ ਮੁੜ ਭਾਰਤ ਦੀ ਨਾਗਰਿਕਤਾ ਲੈਣ ਲਈ ਅਪਲਾਈ ਕੀਤਾ ਹੈ। ਉਨ੍ਹਾਂ ਨੇ ਇਕ ਟੀਵੀ ਚੈਨਲ ਦੇ ਪ੍ਰੋਗਰਾਮ ’ਚ ਕਿਹਾ ਕਿ ਜਦੋਂ ਲੋਕ ਉਨ੍ਹਾਂ ਦੇ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਜਾਣੇ ਬਿਨਾ ਕੁਝ ਵੀ ਕਹਿ ਦਿੰਦੇ ਹਨ ਤਾਂ ਉਨ੍ਹਾਂ ਨੂੰ ਮਾੜਾ ਲੱਗਦਾ ਹੈ। ਉਨ੍ਹਾਂ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ 15 ਤੋਂ ਜ਼ਿਆਦਾ ਫਿਲਮਾਂ ਫਲਾਪ ਹੋਣ ’ਤੇ ਦੋਸਤ ਨੇ ਕੈਨੇਡਾ ਆ ਜਾਣ ਲਈ ਕਿਹਾ ਸੀ। ਦੋਸਤ ਦੀ ਗੱਲ ਮੰਨ ਕੇ ਉਨ੍ਹਾਂ ਕੈਨੇਡਾ ਦੀ ਨਾਗਰਿਕਤਾ ਲੈ ਲਈ।

ਉਨ੍ਹਾਂ ਕਿਹਾ ਕਿ ਭਾਰਤ ਮੇਰੇ ਲਈ ਸਭ ਕੁਝ ਹੈ, ਮੈਂ ਜੋ ਕੁਝ ਵੀ ਕਮਾਇਆ ਹੈ, ਜਿਹੜਾ ਕੁਝ ਵੀ ਪਾਇਆ ਹੈ, ਇੱਥੋਂ ਹੀ ਪਾਇਆ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਵਾਪਸ ਦੇਣ ਦਾ ਮੌਕਾ ਮਿਲਿਆ ਹੈ। ਬੁਰਾ ਲੱਗਦਾ ਹੈ ਜਦੋਂ ਲੋਕ ਬਿਨਾ ਕੁਝ ਜਾਣੇ ਕੁਝ ਵੀ ਕਹਿ ਦਿੰਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੇ ਉਸ ਦੌਰ ਬਾਰੇ ਵੀ ਦੱਸਿਆ ਜਦੋਂ ਉਨ੍ਹਾਂ ਦੀਆਂ 15 ਤੋਂ ਜ਼ਿਆਦਾ ਫਿਲਮਾਂ ਫਲਾਪ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਮੇਰੀਆਂ ਫਿਲਮਾਂ ਨਹੀਂ ਚੱਲ ਰਹੀਆਂ। ਕੰਮ ਤਾਂ ਕਰਨਾ ਹੈ। ਮੈਂ ਉੱਥੇ ਕੰਮ ਲਈ ਗਿਆ ਸੀ। ਮੇਰਾ ਦੋਸਤ ਕੈਨੇਡਾ ’ਚ ਸੀ ਤੇ ਉਸ ਨੇ ਕਿਹਾ ਕਿ ਇੱਥੇ ਆ ਜਾ। ਮੈਂ ਅਪਲਾਈ ਕੀਤਾ ਤੇ ਕੈਨੇਡਾ ਦੀ ਨਾਗਰਿਕਤਾ ਲੈ ਲਈ। ਮੇਰੀਆਂ ਬਸ ਦੋ ਫਿਲਮਾਂ ਰਿਲੀਜ਼ ਹੋਣ ਲਈ ਬਚੀਆਂ ਸਨ ਤੇ ਇਹ ਕਿਸਮਤ ਦੀ ਗੱਲ ਹੈ ਕਿ ਉਹ ਦੋਵੇਂ ਸੁਪਰਹਿੱਟ ਹੋ ਗਈਆਂ।

Show More

Related Articles

Leave a Reply

Your email address will not be published. Required fields are marked *

Close