National

ਰੋਹਤਕ ਗੈਂਗਰੇਪ ਮਾਮਲਾ: ਸੱਤਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 2015 ਚ ਰੋਹਤਕ ਚ ਵਾਪਰੇ ਗੈਂਗਰੇਪ ਦੀ ਸੱਤਾਂ ਦੋਸ਼ੀਆਂ ਦੀ ਸਜ਼ਾ ਖਿਲਾਫ਼ ਅਪੀਲ ਨੂੰ ਖਾਰਿਜ ਕਰਦਿਆਂ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰਖਿਆ ਹੈ। ਇਨ੍ਹਾਂ ਸੱਤਾਂ ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਤੇ ਅੱਜ ਬੁੱਧਵਾਰ ਨੂੰ ਹਾਈਕੋਰਟ ਨੇ ਆਪਣੀ ਮੋਹਰ ਲਗਾ ਦਿੱਤੀ ਹੈ।
ਇਸ ਮਾਮਲੇ ਚ ਬਹਿਸ ਦੌਰਾਨ ਹਰਿਆਣਾ ਸਰਕਾਰ ਨੇ ਇਸ ਕੇਸ ਦੀ ਤੁਲਨਾ ਦਿੱਲੀ ਦੇ ਨਿਰਭਿਆ ਗੈਂਗਰੇਪ ਨਾਲ ਕਰਦਿਆਂ ਅਦਾਲਤੀ ਫੈਸਲੇ ਦੀ ਕਾਪੀ ਹਾਈ ਕੋਰਟ ਚ ਪੇਸ਼ ਕੀਤੀ। ਹਰਿਆਣਾ ਸਰਕਾਰ ਦੇ ਵਕੀਲ ਦੀਪਕ ਸਬਰਵਾਲ ਨੇ ਦਸਿਆ ਕਿ ਹਾਈ ਕੋਰਟ ਦੇ ਜਸਟਿਸ ਏ ਬੀ ਚੌਧਰੀ ਤੇ ਆਧਾਰਿਤ ਡਵੀਜ਼ਨ ਬੈਂਚ ਨੇ ਇਸ ਮਾਮਲੇ ਨੂੰ ਰੇਅਰ ਆਫ਼ ਰੇਅਰਰੈਸਟ ਮੰਨਦਿਆਂ ਹੋਇਆਂ ਦੋਸ਼ੀਆਂ ਦੀ ਜਾਇਦਾਦ ਨੂੰ ਵੇਚ ਕੇ 50 ਲੱਖ ਰੁਪਏ ਵਸੂਲਣ ਦਾ ਸਰਕਾਰ ਨੂੰ ਹੁਕਮ ਜਾਰੀ ਦਿੱਤਾ ਹੈ।
ਇਸ ਰਕਮ ਚੋਂ 25 ਲੱਖ ਰੁਪਏ ਬਲਾਤਕਾਰ ਦਾ ਸ਼ਿਕਾਰ ਹੋਈ ਮ੍ਰਿਤਕਾ ਦੀ ਭੈਣ ਨੂੰ ਦਿੱਤੇ ਜਾਣਗੇ ਤੇ 25 ਲੱਖ ਰੁਪਏ ਸਰਕਾਰੀ ਖ਼ਾਤੇ ਚ ਜਮ੍ਹਾ ਕਰਵਾਏ ਜਾਣਗੇ। ਇਸ ਸਬੰਧੀ ਹਰਿਆਣਾ ਸਰਕਾਰ ਜੁਲਾਈ ਮਹੀਨੇ ਚ ਇਸਦੀ ਰਿਪੋਰਟ ਹਾਈਕੋਰਟ ਚ ਦੇਵੇਗੀ।
ਦੱਸਣਯੋਗ ਹੈ ਕਿ ਫ਼ਰਵਰੀ 2015 ਚ ਇਕ ਨੇਪਾਲੀ ਲੜਕੀ ਅਗਵਾਹ ਹੋ ਗਈ ਸੀ ਜਿਸ ਤੋਂ ਬਾਅਦ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਬਾਅਦ ਚ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਪੀੜਤ ਲੜਕੀ ਦੀ ਲਾਸ਼ ਪੁਲਿਸ ਨੂੰ 4 ਫ਼ਰਵਰੀ ਨੂੰ ਬਹੁ ਅਕਬਰਪੁਰ ਦੇ ਕੋਲ ਖੇਤਾਂ ਚ ਬਗੈਰ ਕਪੜਿਆਂ ਦੀ ਹਾਲਤ ਚ ਮਿਲੀ ਸੀ। ਪੁਲਿਸ ਨੇ ਪੜਚੋਲ ਮਗਰੋਂ 8 ਦੋਸ਼ੀਆਂ ਨੂੰ ਇਸ ਮਾਮਲੇ ਚ ਦੋਸ਼ੀ ਹੋਣ ਤੇ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਨੂੰ ਰੋਹਤਕ ਕੋਰਟ ਨੇ 21 ਦਸੰਬਰ 2015 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
ਇਸ ਦੌਰਾਨ ਇਸ ਮਾਮਲੇ ਦੇ ਇਕ ਦੋਸ਼ੀ ਨੇ ਦਿੱਲੀ ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਕੋਰਟ ਨੇ ਨੇਪਾਲੀ ਲੜਕੀ ਦੇ ਇਸ ਕੇਸ ਨੂੰ ਰੇਅਰ ਆਫ਼ ਰੇਅਰਰੈਸਟ ਮੰਨਿਆ ਸੀ।

Show More

Related Articles

Leave a Reply

Your email address will not be published. Required fields are marked *

Close