International

ਦਿੱਲੀ, ਚੇਨਈ ਤੇ ਬੈਂਗਲੁਰੂ ਰਹਿਣ ਲਈ ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰ

ਪੈਰਿਸ, ਸਿੰਗਾਪੁਰ ਤੇ ਹਾਂਗ ਕਾਂਗ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹਨ, ਜਦ ਕਿ ਦਿੱਲੀ, ਚੇਨਈ ਤੇ ਬੈਂਗਲੁਰੂ ਰਹਿਣ ਲਈ ਵਿਸ਼ਵ ਦੇ ਸਭ ਤੋਂ ਸਸਤੇ ਸਥਾਨਾਂ ਵਿੱਚੋਂ ਇੱਕ ਹਨ। ਇਹ ਜਾਣਕਾਰੀ ‘ਇਕੌਨੋਮਿਸਟ ਇੰਟੈਲੀਜੈਂਸ ਯੂਨਿਟ’ ਦੇ 2019 ਲਈ ਸਮੁੱਚੇ ਵਿਸ਼ਵ ਦੇ ਵੱਖੋ–ਵੱਖਰੇ ਸਥਾਨਾਂ ਉੱਤੇ ਰਹਿਣ ਦੇ ਸਰਵੇਖਣ ਵਿੱਚ ਦਿੱਤੀ ਗਈ ਹੈ।
ਸੀਐੱਨਐੱਨ ਨੇ ਇਸ ਸਾਲਾਨਾ ਸਰਵੇਖਣ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਲਈ 133 ਸ਼ਹਿਰਾਂ ਵਿੱਚ ਵਿਕਣ ਵਾਲੀਆਂ 150 ਵਸਤਾਂ ਦੀਆਂ ਕੀਮਤਾਂ ਦੇ ਅੰਕੜੇ ਲਏ ਗਏ ਸਨ।
ਜ਼ਿਊਰਿਖ ਦਾ ਸ਼ਹਿਰ ਸਵਿਟਜ਼ਰਲੈਂਡ ਚੌਥੇ ਸਥਾਨ ਉੱਤੇ ਹੈ। ਜਾਪਾਨ ਦਾ ਸ਼ਹਿਰ ਓਸਾਕਾ ਤੇ ਸਵਿਟਜ਼ਰਲੈਂਡ ਦਾ ਸ਼ਹਿਰ ਜਨੇਵਾ ਦੋਵੇਂ ਹੀ ਪੰਜਵੇਂ ਸਥਾਨ ਉੱਤੇ ਹਨ। ਸਿਓਲ (ਦੱਖਣੀ ਕੋਰੀਆ),ਕੋਪਨਹੇਗਨ (ਡੈਨਮਾਰਕ) ਅਤੇ ਨਿਊ ਯਾਰਕ (ਅਮਰੀਕਾ) 7ਵੇਂ ਸਥਾਨ ਉੱਤੇ ਹਨ ਤੇ ਅਮਰੀਕਾ ਦਾ ਹਾਲੀਵੁੱਡ ਸ਼ਹਿਰ ਹਾਲੀਵੁੱਡ 10ਵਾਂ ਸਭ ਤੋਂ ਮਹਿੰਗਾ ਸਥਾਨ ਹੈ। ਇਜ਼ਰਾਇਲ ਦੀ ਰਾਜਧਾਨੀ ਤੇਲ ਅਵੀਵ ਵੀ 10ਵੇਂ ਸਥਾਨ ਉੱਤੇ ਹੈ।
ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰਾਂ ਵਿੱਚ ਕਰਾਕਸ (ਵੈਨੇਜ਼ੁਏਲਾ), ਦਮਿਸ਼ਕ (ਸੀਰੀਆ), ਤਾਸ਼ਕੰਦ (ਉਜ਼ਬੇਕਿਸਤਾਨ), ਅਲਮਾਟੀ (ਕਜ਼ਾਖ਼ਸਤਾਨ), ਕਰਾਚੀ (ਪਾਕਿਸਤਾਨ), ਲਾਗੋਸ (ਨਾਈਜੀਰੀਆ), ਬਿਊਨੋਸ ਆਇਰਸ (ਅਰਜਨਟੀਨਾ) ਦੇ ਨਾਲ–ਨਾਲ ਬੈਂਗਲੁਰੂ, ਚੇਨਈ ਤੇ ਦਿੱਲੀ ਵੀ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close