International

ਨੀਰਵ ਮੋਦੀ ਨੂੰ ਲੰਦਨ ’ਚ ਨਹੀਂ ਮਿਲੀ ਜ਼ਮਾਨਤ, 29 ਮਾਰਚ ਤੱਕ ਰਹੇਗਾ ਜੇਲ੍ਹ

ਭਾਰਤ ਦੇ ‘ਭਗੌੜੇ’ ਹੀਰਾ ਵਪਾਰੀ ਨੀਰਵ ਮੋਦੀ ਨੂੰ ਅੱਜ ਲੰਦਨ ਦੇ ਹੌਲਬੌਰਨ ਇਲਾਕੇ ਵਿੱਚ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਨੀਰਵ ਮੋਦੀ ਨੂੰ ਨਵੀਂ ਦਿੱਲੀ ਹਵਾਲੇ ਕੀਤਾ ਜਾਵੇ। ਪਰ ਅੱਜ ਉਸ ਦੀ ਜ਼ਮਾਨਤ ਮਨਜ਼ੂਰ ਨਹੀਂ ਹੋ ਸਕੀ ਤੇ ਉਸ ਨੂੰ 29 ਮਾਰਚ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ, ਜਿਸ ਦਿਨ ਉਸ ਦੇ ਮਾਮਲੇ ਦੀ ਅਗਲੇਰੀ ਸੁਣਵਾਈ ਹੋਵੇਗੀ।
48 ਸਾਲਾ ਨੀਰਵ ਮੋਦੀ ਨੂੰ ਅੱਜ ਵੈਸਟਮਿੰਸਟਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿੱਚ ਜਿ਼ਲ੍ਹਾ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਉੱਥੇ ਉਸ ਉੱਤੇ ਰਸਮੀ ਦੋਸ਼ ਲੱਗਣੇ ਹਨ। ਉਸ ਤੋਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਸਕੇਗੀ।
ਅੱਜ ਨੀਰਵ ਮੋਦੀ ਦੇ ਵਕੀਲ ਨੇ ਜ਼ਮਾਨਤ ਲਈ 5 ਲੱਖ ਪੌਂਡ ਦੀ ਜ਼ਮਾਨਤ–ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਫਿਰ ਵੀ ਜੱਜ ਨੇ ਨੀਰਵ ਮੋਦੀ ਨੂੰ ਜ਼ਮਾਨਤ ਉੱਤੇ ਰਿਹਾਅ ਨਹੀਂ ਕੀਤਾ। ਜੱਜ ਨੇ ਕਿਹਾ ਕਿ ਨੀਰਵ ਮੋਦੀ ਦਾ ਕਥਿਤ ਘੁਟਾਲੇ ਦੀ ਰਕਮ ਬਹੁਤ ਵੱਡੀ ਹੈ ਤੇ ਉਸ ਉੱਤੇ ਲੱਗੇ ਸਾਰੇ ਦੋਸ਼ ਸੰਗੀਨ ਕਿਸਮ ਦੇ ਹਨ।
ਚੇਤੇ ਰਹੇ ਕਿ ਨੀਰਵ ਮੋਦੀ ਭਾਰਤ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜ਼ਮ ਹੈ। ਇਹ ਘੁਟਾਲਾ ਉਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕੀਤਾ ਹੈ। ਇਸ ਤੋਂ ਇਲਾਵਾ ਉਸ ਉੱਤੇ ਨਕਲੀ ਹੀਰੇ ਵੇਚਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਹਾਲੇ ਪਰਸੋਂ ਹੀ ਇੰਗਲੈਂਡ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਪਹਿਲਾਂ ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਭਾਰਤ ਦੀ ਬੇਨਤੀ ਦੀ ਪੁਸ਼ਟੀ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close